ਮੇਰੇ ਦਿਲ ਨੂੰ ਤੂੰ ਕਾਬੂ ਐਸਾ ਕਰਿਆ
ਤੇਰਾ ਨਾਮ ਆ ਕਿਤਾਬਾਂ ਵਿੱਚ ਭਰਿਆ
ਤੱਕ ਕੇ ਮੈਂ ਤੈਨੂੰ ਗੁਜ਼ਾਰ ਲਵਾਂ
ਮੇਰੇ ਸਾਹ ਜਿੰਨੇ ਬਾਕੀ ਤੈਥੋਂ ਵਾਰ ਦਵਾਂ
ਹੋਰ ਦਿਲ ਮੰਗਦਾ ਨੀ ਸਾਥ ਕਿਸੇ ਦਾ
ਤੂੰ ਇੱਕ ਵਾਰ ਕਹਿ ਦੇ ਤੈਥੋਂ ਹਾਰ ਦਵਾਂ
ਮੈਨੂੰ ਨਜ਼ਰਾਂ 'ਚ ਰੱਖ ਲਾ ਲੁਕਾ ਕੇ
ਮੇਰੇ ਦਿਲ ਨੂੰ ਤੂੰ ਕਾਬੂ ਐਸਾ ਕਰਿਆ
ਤੇਰਾ ਨਾਮ ਆ ਕਿਤਾਬਾਂ ਵਿੱਚ ਭਰਿਆ
ਗੁਆਚੇ ਜਿਹੇ ਫਿਰਦੇ ਖ਼ਿਆਲ ਮੇਰੇ ਨੀ
ਪੁੱਛਦਾ ਆ ਦਿਲ ਵੀ ਸਵਾਲ ਤੇਰੇ ਨੀ
ਖੂਬੀਆਂ ਤੇਰੇ 'ਚ ਕੁੜੇ ਬੇਹਿਸਾਬ ਨੇ
ਹੋਏ ਹੱਥੋਂ ਬਾਹਰ ਵੇਖ ਹਾਲ ਮੇਰੇ ਨੀ
ਤੈਨੂੰ ਮੱਥੇ ਦੀਆਂ ਲੀਕਾਂ 'ਚ ਲਿਖਾ ਕੇ
ਮੇਰੇ ਦਿਲ ਨੂੰ ਤੂੰ ਕਾਬੂ ਐਸਾ ਕਰਿਆ
ਤੇਰਾ ਨਾਮ ਆ ਕਿਤਾਬਾਂ ਵਿੱਚ ਭਰਿਆ
ਮੈਨੂੰ ਇੱਕ ਵਾਰ ਦੱਸ ਤੇਰਾ ਕੀ ਖ਼ਿਆਲ ਏ
ਕੱਠਿਆਂ ਦਾ ਨਾਮ ਲੈਂਦਾ ਲੱਗਦਾ ਕਮਾਲ ਏ
ਤੇਰੇ ਬਿਨਾਂ ਸੱਚੀ ਦੱਸਾਂ ਅਸੀਂ ਨਈਂ ਕੱਖ ਦੇ
ਮੈਂ ਰੱਬ ਵੀ ਮਨਾ ਲੂੰ, ਤੇਰੇ ਬਿਨਾਂ ਰਹਿ ਨਾ ਸਕਦੇ
ਮੇਰੇ ਦਿਲ ਨੂੰ ਤੂੰ ਕਾਬੂ ਐਸਾ ਕਰਿਆ
ਮੈਂ ਤੇਰੀਆਂ ਉਡੀਕਾਂ ਵਿੱਚ ਖੜ੍ਹਿਆ