ਦੇਰ ਰਾਤ ਤੱਕ ਫੋਨ ਉੱਤੇ ਗੱਲਾਂ ਨਹੀਂ ਮੈਂ ਕਰ ਸਕਦੀ
ਇੰਨੀ ਹਿੰਮਤ ਨਹੀਂ ਮੇਰੇ ਵਿਚ ਲੋਕਾਂ ਨਾਲ ਨਹੀਂ ਲੜ ਸਕਦੀ
ਸੋਹ ਲੱਗੇ ਕਿਸੇ ਨੂੰ ਵੀ ਦੱਸਣਾ ਨਹੀਂ
ਮੇਰੇ ਵੱਲ ਵੇਖ ਐਵੇਂ ਹੱਸਣਾ ਨਹੀਂ
ਬਿਨਾਂ ਗੱਲ ਤੋਂ ਗੇੜੇ ਮਾਰਨ ਗਲੀ ’ਚ ਨਾ ਆਵੀਂ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ
ਜੀਆ ਨਹੀਂਓ ਜਾਣਾ ਮੈਥੋਂ ਮਰ ਮਰ ਕੇ
ਪਾਵੀਂ ਨਾ ਸਟੋਰੀਆਂ ਤੂੰ ਟੈਗ ਕਰ ਕੇ
ਕੋਸ਼ੀਸ਼ ਕਰੀ ਕੇ ਅੱਖ ਕਦੇ ਨਾ ਰੋਵੇ
ਪਹਿਲਾ ਮੇਰਾ ਪਿਆਰ ਇਹੀ ਆਖ਼ਰੀ ਹੋਵੇ
ਸਰ ਜਾਊਗਾ ਤੋੜ ਮੇਰੇ ਲਈ ਤਾਰੇ ਨਾ ਲਿਆਵੇ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ
ਕਿਸੇ ਨਾਲ ਗੱਲ ਸ਼ਰੇਆਮ ਨਾ ਕਰੀ
ਮੇਰੇ ਬਾਰੇ ਕੀਤੇ ਵੀ ਕਲਾਮ ਨਾ ਕਰੀ
ਅੱਲਾਹ ਨਾ ਕਰੇ ਜੇ ਕਦੇ ਵੱਖ ਵੀ ਹੋਏ
ਅਦਬ ਤੂੰ ਮੈਨੂੰ ਬਦਨਾਮ ਨਾ ਕਰੀ
ਮੇਰੇ ਉੱਤੇ ਲਿਖ ਕੇ ਸ਼ਾਇਰਾ ਗਾਣੇ ਨਾ ਗਾਵੀਂ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ
ਸਾਡੇ ਦੋਹਾਂ ਵਿਚ ਕੁਝ ਚਲਦਾ ਏ ਤੂੰ ਰੌਲਾ ਨਾ ਪਾਵੀਂ