Hey yo Akash Jandu on the beat
ਬਾਪੂ ਵਾਂਗੂ ਥਾਪੀ ਦਿੰਦਾ ਮੋਢੇ ਉੱਤੇ ਮੇਰੇ
ਇੱਕੋ ਲੱਖ ਵਰਗਾ ਤੇ ਯਾਰ ਵੀ ਬਥੇਰੇ
ਹਿੱਕ ਤਾਣ ਤੁਰਦੇ ਮੰਤਰੀ ਦੇ ਵਾਂਗੂ
ਜਿਉਂਦਾ ਰਹੇ ਜਿਹਨੇ ਪਿੱਠ ਨਾ ਲਵਾਈ
ਹਾਏ ਕਿਹਦੀ ਏ ਮਜਾਲ ਅੱਗੇ ਖੜ ਜੂ
ਪਿੱਛੇ ਤੁਰਿਆ ਆਉਂਦਾ ਏ ਵੱਡਾ ਭਾਈ
ਪਿੱਛੇ ਤੁਰਿਆ ਆਉਂਦਾ ਏ ਵੱਡਾ ਭਾਈ
ਪੂਰਿਆ ਏ ਕਲਾ ਕਲਾ ਸ਼ੌਂਕ ਮੇਰਾ ਭਾਈ ਨੇ
ਬੋਲਣ ਨੀ ਦਿੰਦਾ ਕੇਰਾ ਘੁਰਿਆ ਸੀ ਤਾਈ ਨੇ
ਹਾਏ ਕਰਮਾਂ ਦੇ ਨਾਲ ਮੈਨੂੰ ਮਿਲਿਆ ਵੱਡਾ ਭਾਈ
ਜਿੰਨੇ ਕਿ ਸਾਹ ਮੇਰੇ ਸਾਰੇ ਕਰਜਾਈ ਨੇ
ਛੋਟਿਆ ਭਰਾਵਾਂ ਵਾਂਗੂ ਕਰਦੀ ਏ ਲਾਡ
ਸਾਡੇ ਨਿੱਘੇ ਜੇ ਸੁਭਾ ਦੀ ਭਰਜਾਈ
ਹਾਏ ਕਿਹਦੀ ਏ ਮਜਾਲ ਅੱਗੇ ਖੜ ਜੂ
ਪਿੱਛੇ ਤੁਰਿਆ ਆਉਂਦਾ ਵੱਡਾ ਭਾਈ
ਪਿੱਛੇ ਤੁਰਿਆ ਆਉਂਦਾ ਏ ਵੱਡਾ ਭਾਈ
ਹਾਏ ਉੱਚੇ ਆ ਵਿਚਾਰ ਸਾਨੂੰ ਵਿਰਸੇ ਚ ਮਿਲੇ
ਉੱਤੇ ਰੁਤਬੇ ਵੀ ਰਠੌੜ ਦੇ ਹਾਈ ਨੇ
ਚੜ੍ਹਿਆ ਸੀ ਚਾਹ ਮੈਨੂੰ ਉਸ ਦਿਨ ਬੜਾ
ਪੱਗ ਬਣਨੀ ਸਿਖਾਈ ਜਦੋ ਭਾਈ ਨੇ
ਜਿੰਦਗੀ ਦੀ ਏਹੀ ਤਾਂ ਕਮਾਈ ਨੇ
ਕਰਦੀ ਏ ਛਾਂ ਮੈਨੂੰ ਬੋਹੜ ਵਾਂਗਰਾ
ਪਿੱਛੇ ਤੁਰਿਆ ਆਉਂਦਾ ਈ ਵੱਡਾ ਭਾਈ
ਲੱਖਾਂ ਕਰੋੜਾਂ ਵਿੱਚ ਵੀ ਖੜਾ ਹੋਵਾਂ ਮੈਨੂੰ ਪਛਾਣ ਲੈਂਦਾ
ਇੱਕਲਾ ਹੀ ਹੈ ਨਾ ਬਾਕੀ ਸਭ ਵਰਗਾ
ਜਿਓੰਦਾ ਵੱਸਦਾ ਰਹੇ ਮੇਰੀ ਉਮਰ ਵੀ ਲੱਗ ਜੇ ਤੈਨੂੰ
ਵੱਡੇ ਭਾਈ ਦਾ ਆਸਰਾ ਰੱਬ ਵਰਗਾ
ਵੱਡੇ ਭਾਈ ਦਾ ਆਸਰਾ ਰੱਬ ਵਰਗਾ