LyricFind Logo
LyricFind Logo
Profile image icon
Lyric cover art

Tere Shehar

Apple Music logo
Deezer logo
Spotify logo
Lyrics
ਜੁੱਤੀ ਮੁਲਤਾਨ ਦੀ ਤੂੰ ਪੈਰਾਂ ਵਿੱਚ ਪਾ ਕੇ
ਕਰੇ ਧਰਤੀ ਦੇ ਨਾਲ ਜੋ ਸ਼ਰਾਰਤਾਂ
ਜ਼ੁਲਫ਼ਾਂ ਨੂੰ ਕਿਹੜੇ ਤੂੰ ਸਲੀਕੇ ਵਿੱਚ ਰੱਖਿਆ ਏ
ਜੋ ਪਾਉਂਦੀਆਂ ਨੇ ਮਿੱਠੀਆਂ ਬੁਜਾਰਤਾਂ
ਲਾਹੌਰ ਤੋਂ ਮੰਗਾਏ ਜਿਹੜੇ ਕੰਨਾਂ ਵਿੱਚ ਪਾਏ
ਤੇਰੇ ਝੂਮਕੇ ਹਵਾ ਦੇ ਨੇ ਹੁਲਾਰੇ ਸੋਹਣੀਏ
ਵਿੰਨੀ ਪਾਈ ਵਾਂਗ ਤੇਰੀ ਭਰਦੀ ਹੁੰਗਾਰੇ
ਅੱਖ ਟੂਨੇ ਹਾਰੀ ਕਰਦੀ ਇਸ਼ਾਰੇ ਸੋਹਣੀਏ
ਹੋ ਨੀ ਤੂੰ ਨਜ਼ਰਾਂ ਦੇ ਬਾਣ ਚਲਾ ਕੇ
ਸਾਨੂੰ ਹੱਸਿਆ ਦੇ ਵਿੱਚ ਉਲਝਾ ਕੇ
ਤੇ ਆਪ ਕਿਹੜੇ ਰਾਹੇ ਪੈ ਗਈ
ਰਾਹੇ ਪੈ ਗਈ
ਤੇਰੇ ਸ਼ਹਿਰ ਦੇ ਬੂਹੇ ਖੜਕਾ ਕੇ
ਤੈਨੂੰ ਲੱਭਿਆ ਹਜ਼ਾਰਾਂ ਘਰ ਜਾ ਕੇ
ਤੂੰ ਦੱਸ ਕਿਹੜੇ ਦੇਸ਼ ਰਹਿ ਗਈ
ਦੇਸ਼ ਰਹਿ ਗਈ

ਹਾਂ
ਹਾਂ
ਹਾਂ
ਹਾਂ

ਸਾਮ੍ਹਣੇ ਆ ਕੇ ਬਹਿ ਜਾ ਸੱਜਣਾ
ਸੁਣ ਜਾ ਦੋ ਦੋ ਕਹਿ ਜਾ ਸੱਜਣਾ
ਨੈਣਾਂ ਵਿੱਚੋਂ ਚੋਰੀ ਚੋਰੀ
ਦਿਲ ਦੀ ਕੋਈ ਗੱਲ ਕਹਿ ਜਾ ਸੱਜਣਾ
ਸਾਨੂੰ ਲਾਰਿਆਂ ਦੀ ਕਿਲੀ ਲਟਕਾ ਕੇ
ਮਾਨ ਮੱਤੀਏ ਪਿਆਰ ਵਿੱਚ ਪਾ ਕੇ
ਸਾਨੂੰ ਲਾਰਿਆਂ ਦੀ ਕਿਲੀ ਲਟਕਾ ਕੇ
ਮਾਨ ਮੱਤੀਏ ਪਿਆਰ ਵਿੱਚ ਪਾ ਕੇ
ਤੇ ਆਪ ਕਿਹੜੇ ਰਾਹੇ ਪੈ ਗਈ
ਤੇਰੇ ਸ਼ਹਿਰ ਦੇ ਬੂਹੇ ਖੜਕਾ ਕੇ
ਤੈਨੂੰ ਲੱਭਿਆ ਹਜ਼ਾਰਾਂ ਘਰ ਜਾ ਕੇ
ਤੂੰ ਦੱਸ ਕਿਹੜੇ ਦੇਸ਼ ਰਹਿ ਗਈ
ਦੇਸ਼ ਰਹਿ ਗਈ

ਨਾ ਗੋਰੀ ਨਾ ਕਾਲੀ ਏ ਤੂੰ
ਰੰਗ ਦੀ ਥੋੜੀ ਸਾਂਵਲੀ
ਜੱਚ ਜਾਂਦਾ ਏ ਹਰ ਰੰਗ ਤੈਨੂੰ
ਕਾਲਾ ਵੀ ਤੇ ਲਾਲ ਵੀ
ਰੰਗ ਸਾਂਵਲੇ ਦੇ ਚੱਕਰਾਂ ਚ ਪਾ ਕੇ
ਦਿਲ ਵਾਲੀ ਦੇਹਲੀਜ਼ ਤੇ ਬਿਠਾ ਕੇ
ਤੇ ਅੰਦਰੋਂ ਤੂੰ ਕੁੰਡੀ ਲਾ ਲਈ
ਕੁੰਡੀ ਲਾ ਲਈ
ਤੇਰੇ ਸ਼ਹਿਰ ਦੇ ਬੂਹੇ ਖੜਕਾ ਕੇ
ਤੈਨੂੰ ਲੱਭਿਆ ਹਜ਼ਾਰਾਂ ਘਰ ਜਾ ਕੇ
ਤੂੰ ਹੋਰ ਕਿੱਥੇ ਜਾ ਕੇ ਰਹਿ ਗਈ
ਜਾ ਕੇ ਰਹਿ ਗਈ
ਤੂੰ ਹੋਰ ਕਿੱਥੇ ਜਾ ਕੇ ਰਹਿ ਗਈ

ਸ਼ਹਿਰ ਤੇਰੇ ਦੀਆਂ ਗੱਲੀਆਂ
ਹੁਣ ਮੈਨੂੰ ਟਿੱਚਰਾਂ ਕਰਦੀਆਂ ਨੇ
ਤੇਰੇ ਬਾਰੇ ਪੁੱਛਦੀਆਂ ਨੇ
ਮੇਰੇ ਹਾਲ ਤੇ ਹੱਸਦੀਆਂ ਨੇ

WRITERS

Akash Walia, Awal Hoor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other