LyricFind Logo
LyricFind Logo
Profile image icon
Lyric cover art

Uch Da Peer

Apple Music logo
Deezer logo
Spotify logo
Lyrics
ਪੀਰ ਹਿੰਦ ਦਾ ਪੀਰ ਕੁਰਬਾਨੀਆਂ ਦਾ
ਮਾਛੀਵਾਰੇ ਦੇ ਜੰਗਲਾਂ ’ਚ ਆਣ ਸੁੱਤਾ
ਪਹਿਲਾਂ ਪਿਤਾ ਕੁਰਬਾਨੀ ਵੱਲ ਤੁਰਿਆ ਸੀ
ਅੱਜ ਪੁੱਤਰਾਂ ਨੂੰ ਕੌਮ ਤੋਂ ਵਾਰ ਦਿੱਤਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਪੁੱਤ ਖਜ਼ਾਨੇ ਵਾਰ ਕੇ ਆਇਆ ਵੱਡਾ ਇਕ ਫ਼ਕੀਰ
ਪਲੰਗ ਪਾਲਕੀ ਉੱਤੇ ਬੈਠਾ ਸਖੀਓ ਉੱਚ ਦਾ ਪੀਰ
ਪੁੱਤ ਖਜ਼ਾਨੇ ਵਾਰ ਕੇ ਆਇਆ ਵੱਡਾ ਇਕ ਫ਼ਕੀਰ
ਪਲੰਗ ਪਾਲਕੀ ਉੱਤੇ ਬੈਠਾ ਸਖੀਓ ਉੱਚ ਦਾ ਪੀਰ
ਉਹਦੇ ਮੁੱਖ ’ਤੇ ਨੂਰ ਇਲਾਹੀ ਰੱਬ ਦੀ ਜੀਉਂ ਤਸਵੀਰ
ਪਲੰਗ ਪਾਲਕੀ ਉੱਤੇ ਬੈਠਾ ਸਖੀਓ ਉੱਚ ਦਾ ਪੀਰ

ਖੁੱਲੇ ਲੰਮੇ ਲੰਮੇ ਕੇਸ ਪਾਇਆ ਸੋਹਣਾ ਨੀਲਾ ਵੇਸ
ਚਾਰਪਾਈ ਉੱਤੇ ਹੋਇਆ ਏ ਸਵਾਰ ਪਾਤਸ਼ਾਹ ਭਾਈ ਦਯਾ ਸਿੰਘ ਪਿੱਛੇ ਪਿੱਛੇ
ਆਵੇ ਚੌਰ ਝੁਲਾਵੇ ਪੁੱਤ ਗੁਜਰੀ ਦਾ ਲੱਗੇ ਬੇਮਿਸਾਲ ਪਾਤਸ਼ਾਹ
ਇੱਕ ਨਬੀ ਖਾਨ, ਇੱਕ ਗਨੀ ਖਾਨ ਦੋ ਪਠਾਨ ਸੂਰਬੀਰ
ਕਹਿਣ ਪਾਲਕੀ ਉੱਤੇ ਬੈਠਾ ਸਾਡਾ ਉੱਚ ਦਾ ਪੀਰ
ਪਲੰਗ ਪਾਲਕੀ ਉੱਤੇ ਬੈਠਾ ਗੁਰੂ ਗੋਬਿੰਦ ਉੱਚ ਦਾ ਪੀਰ
ਪੁੱਤ ਖਜ਼ਾਨੇ ਵਾਰ ਕੇ ਆਇਆ ਸਖੀਓ ਉੱਚ ਦਾ ਪੀਰ

ਸੁੱਕਾ ਜੰਗਲ ਵੀ ਹਰਾ ਹੋ ਜਾਏ ਸੁੱਕੇ ’ਚ ਪਾਣੀ ਵਗਦੇ ਨੇ
ਜਿੱਥੋਂ ਪਾਲਕੀ ਗੁਰੂ ਦੀ ਆਵੇ ਕੀਕਰਾਂ ਨੂੰ ਮੋਤੀ ਲੱਗਦੇ ਨੇ
ਕੀਕਰਾਂ ਨੂੰ ਮੋਤੀ ਲੱਗਦੇ ਨੇ
ਉਹ ਆਪੇ ਸਭ ਕੁਝ ਜਾਣਦਾ ਉਹ ਆਪੇ ਦਸਤਗੀਰ
ਪਲੰਗ ਪਾਲਕੀ ਉੱਤੇ ਬੈਠਾ ਸਤਿਗੁਰੂ ਉੱਚ ਦਾ ਪੀਰ
ਪੁੱਤ ਖਜ਼ਾਨੇ ਵਾਰ ਕੇ ਆਇਆ ਵੱਡਾ ਇਕ ਫ਼ਕੀਰ
ਪਲੰਗ ਪਾਲਕੀ ਉੱਤੇ ਬੈਠਾ ਸਖੀਓ ਉੱਚ ਦਾ ਪੀਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

WRITERS

Akash Walia, Awal Hoor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other