ਤੈਨੂੰ ਹਵਾਵਾਂ ਨੇ ਚੇਤਾ ਕਰਾਇਆ ਏ
ਪਰ ਤੇਰੀ ਜ਼ੁਬਾਂ ਤੇ ਮੇਰਾ ਨਾਮ ਨਾ ਆਇਆ
ਗੜਿਆਂ ਨੇ ਵੀ ਬੂਹਾ ਤੇਰਾ ਖੜਕਾਇਆ ਏ
ਤੈਨੂੰ ਹਵਾਵਾਂ ਨੇ ਚੇਤਾ ਕਰਾਇਆ ਏ
ਪਰ ਤੇਰੀ ਜ਼ੁਬਾਂ ਤੇ ਮੇਰਾ ਨਾਮ ਨਾ ਆਇਆ
ਏਸਾ ਬੇਦਰਦ ਮੈਂ ਵੇਖਿਆਂ ਹੀ ਨਹੀ
ਮੈਨੂੰ ਇਂਝ ਲੱਗਦਾ ਏ ਇੱਥੇ ਸਭ ਮੁਕ ਗਿਆ ਏ
ਤੇਰੀ ਇਸ ਜਿਦ ਲਈ ਸੂਰਜ ਵੀ ਝੁਕ ਗਿਆ
ਤੇਰੀ ਇਸ ਚੁੱਪ ਨੇ ਵੀ ਬੜਾ ਸ਼ੋਰ ਮਚਾਇਆ
ਵਾਟਾਂ ਤਾਪ ਦੀਆਂ ਤੋਂ ਮਰਦੇ ਨੇ
ਤੇਰੇ ਦਿਲ ਤੋਂ ਚੰਗੇ ਪੱਥਰ ਨੇ
ਲੌਕਾ ਤੇ ਤਰਸ ਖ਼ਾਕੇ ਰੱਬ ਰੂਪੀ ਹੁੰਦਾ ਏ
ਅੱਖਾਂ ਬੰਦ ਹੋਵਣ ਤਾਂ ਸਰੂਪੀ ਹੁੰਦਾ ਏ
ਤੈਨੂੰ ਹਵਾਵਾਂ ਨੇ ਚੇਤਾ ਕਰਾਇਆ ਏ
ਪਰ ਤੇਰੀ ਜ਼ੁਬਾਂ ਤੇ ਮੇਰਾ ਨਾਮ ਨਾ ਆਇਆ
ਗੜਿਆਂ ਨੇ ਵੀ ਬੂਹਾ ਤੇਰਾ ਖੜਕਾਇਆ ਏ
ਤੈਨੂੰ ਹਵਾਵਾਂ ਨੇ ਚੇਤਾ ਕਰਾਇਆ ਏ
ਪਰ ਤੇਰੀ ਜ਼ੁਬਾਂ ਤੇ ਮੇਰਾ ਨਾਮ ਨਾ ਆਇਆ ....