LyricFind Logo
LyricFind Logo
Profile image icon
Lyric cover art

Sukka Gulab Lofi

Apple Music logo
Deezer logo
Spotify logo
Lyrics
ਮੈਂ ਸੁੱਕਾ ਇੱਕ ਗੁਲਾਬ ਸਾਂਭਿਆ
ਤੇਰੇ ਜਾਣ ਤੋਂ ਬਾਅਦ ਸਾਂਭਿਆ
ਕੱਲੀ ਕੱਲੀ ਆਸ ਸੰਭਾਲੀ
ਇਕੱਠੇ ਜਿਉਣ ਦਾ ਖ਼ੁਆਬ ਸਾਂਭਿਆ
ਝੂਠੇ ਤੇਰੇ ਲਾਰੇ ਸਾਂਭੇ
ਮੈਂ ਸਾਰੇ ਦੇ ਸਾਰੇ ਸਾਂਭੇ
ਮਿਲੇ ਜਿੱਥੇ ਉਹ ਥਾਂ ਸੰਭਾਲੀ
ਟੁੱਟੇ ਹੋਏ ਤਾਰੇ ਸਾਂਭੇ
ਹਾਂ ਬੱਚਿਆ-ਖੁਚਿਆ ਹੋਇਆ ਜਿਵੇਂ ਪੰਜਾਬ ਸਾਂਭਿਆ
ਮੈਂ ਸੁੱਕਾ ਇੱਕ ਗੁਲਾਬ ਸਾਂਭਿਆ
ਤੇਰੇ ਜਾਣ ਤੋਂ ਬਾਅਦ ਸਾਂਭਿਆ
ਕੱਲੀ ਕੱਲੀ ਆਸ ਸੰਭਾਲੀ
ਇਕੱਠੇ ਜੀਣ ਦਾ ਖ਼ੁਆਬ ਸਾਂਭਿਆ

ਇੱਕ ਤੇਰਾ ਵਾਅਦਾ ਸਾਂਭਿਆ
ਜੋ ਸੀ ਝੂਠਾ ਇਰਾਦਾ ਸਾਂਭਿਆ
ਇਕੱਠਿਆਂ ਦੀ ਇੱਕ ਫੋਟੋ ਸਾਂਭੀ
ਹੋਰ ਨਹੀਂ ਕੁਝ ਜ਼ਿਆਦਾ ਸਾਂਭਿਆ
ਹਾਂ ਪਰਲੇ ਪੰਜਾਬ ਨੇ ਹੋਇਆ ਜਿਵੇਂ ਚਨਾਬ ਸਾਂਭਿਆ
ਮੈਂ ਸੁੱਕਾ ਇੱਕ ਗੁਲਾਬ ਸਾਂਭਿਆ
ਤੇਰੇ ਜਾਣ ਤੋਂ ਬਾਅਦ ਸਾਂਭਿਆ
ਕੱਲੀ ਕੱਲੀ ਆਸ ਸੰਭਾਲੀ
ਇਕੱਠੇ ਜੀਣ ਦਾ ਖ਼ੁਆਬ ਸਾਂਭਿਆ

ਬਾਕੀ ਤਾਂ ਸਭ ਸਾਂਭ ਲਿਆ ਏ
ਖੁਦ ਨੂੰ ਹੁਣ ਸੰਭਾਲ ਨਹੀਂ ਹੁੰਦਾ
ਸੋਨੀ ਸ਼ਾਇਦ ਮਰ ਮੁੱਕ ਜਾਂਦਾ
ਨਾਲ ਜੇ ਠੁੱਲੇਵਾਲ ਨਾ ਹੁੰਦਾ

ਬਾਕੀ ਤਾਂ ਸਭ ਸਾਂਭ ਲਿਆ ਏ
ਖੁਦ ਨੂੰ ਹੁਣ ਸੰਭਾਲ ਨਹੀਂ ਹੁੰਦਾ
ਸੋਨੀ ਸ਼ਾਇਦ ਮਰ ਮੁੱਕ ਜਾਂਦਾ
ਨਾਲ ਜੇ ਠੁੱਲੇਵਾਲ ਨਾ ਹੁੰਦਾ
ਹਾਂ ਜੋ ਤੂੰ ਦਿੱਤੀ ਸੀ ਵਿੱਚ ਕਿਤਾਬ ਸਾਂਭਿਆ
ਮੈਂ ਸੁੱਕਾ ਇੱਕ ਗੁਲਾਬ ਸਾਂਭਿਆ
ਤੇਰੇ ਜਾਣ ਤੋਂ ਬਾਅਦ ਸਾਂਭਿਆ
ਕੱਲੀ ਕੱਲੀ ਰਾਤ ਸੰਭਾਲੀ
ਇਕੱਠੇ ਜੀਣ ਦਾ ਖ਼ੁਆਬ ਸਾਂਭਿਆ

WRITERS

Sony Thulewal, Lofi Space, Little Boi

PUBLISHERS

Lyrics © IPRS

Share icon and text

Share


See A Problem With Something?

Lyrics

Other