LyricFind Logo
LyricFind Logo
Profile image icon
Lyric cover art

Unforgettable

Apple Music logo
Deezer logo
Spotify logo
Lyrics
ਹੋ ਜਦੋ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਜਦੋ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ

ਆਪਣੇ ਬੇਗਾਨੇ ਮੈਨੂੰ ਯਾਦ ਕਰ ਰੋਣਗੇ
ਚਰਚੇ ਰਕੀਬਾਂ ਦੀਆਂ ਮਹਿਫ਼ਿਲਾਂ ਚ ਹੋਣਗੇ
ਚਰਚੇ ਰਕੀਬਾਂ ਦੀਆਂ ਮਹਿਫ਼ਿਲਾਂ ਚ ਹੋਣਗੇ
ਜਾਂਦਾ ਹੋਇਆ ਯਾਰਾਂ ਤਾਈਂ ਰੱਜ ਕੇ ਰੁਵਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ

ਹੋ ਜਿੰਨਾਮੈਨੂੰ ਤਾਹਨਿਆਂ ਦੀ ਤਕੜੀ ਚ ਤੋਲਿਆ
ਕੱਖਾਂ ਵਾਂਗੂ ਪੈਰਾਂ ਥਲੇ ਗਲੀਆਂ ਚ ਰੋਲਿਆ
ਕੱਖਾਂ ਵਾਂਗੂ ਪੈਰਾਂ ਥਲੇ ਗਲੀਆਂ ਚ ਰੋਲਿਆ
ਜਾਂਦੀ ਵਾਰੀ ਓਹਨਾ ਦਿਆਂ ਮੋਢਿਆਂ ਤੇ ਜਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ

ਜਿਹੜੇ ਮੈਨੂੰ ਕਦੇ ਵੀ ਬੁਲਾਉਣਾ ਨਹੀਓ ਚਾਹੁੰਦੇ ਸੀ
ਦੂਰੋਂ ਦੇਖ ਮੱਥੇ ਤੇ ਤਿਉੜੀ ਜਿਹੀ ਪਾਉਂਦੇ ਸੀ
ਦੂਰੋਂ ਦੇਖ ਮੱਥੇ ਤੇ ਤਿਉੜੀ ਜਿਹੀ ਪਾਉਂਦੇ ਸੀ
ਜਾਣ ਪਿੱਛੋਂ ਓਹਨਾ ਕੋਲੋਂ ਆਪਣਾ ਕਹਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ

ਇਕ ਗੱਲ Dev ਦੀ ਨਾ ਮਾਣਕਾ ਭੁਲਾ ਦਿਓ
ਖਤ ਮਹਿਬੂਬ ਦੇ ਕਫ਼ਨ ਥਾਵੇਂ ਪਾ ਦਿਓ
ਖਤ ਮਹਿਬੂਬ ਦੇ ਕਫ਼ਨ ਥਾਵੇਂ ਪਾ ਦਿਓ
ਜਾਂਦਾ ਹੋਇਆ ਲੋਕਾਂ ਕੋਲੋਂ ਮੁਖ ਨਾ ਲੁਕਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ
ਓਦੋ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ
ਹੋ ਜਦੋ ਇਸ ਦੁਨੀਆਂ ਤੋਂ

WRITERS

Aman Hayer, Late Dev Tharikewala

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

From This Artist