LyricFind Logo
LyricFind Logo
Profile image icon
Lyric cover art

Raja Kirdaar

Apple Music logo
Deezer logo
Spotify logo
Lyrics
ਆਉਂਦੀਆਂ ਹਰੇਕ ਦੇ ਨਈਂ ਹਿੱਸੇ ਚੰਨ ਮੇਰਿਆ
ਜੋ ਹੁੰਦੀਆਂ ਨੇ ਸੁੱਚੀਆਂ ਅਮਾਨਤਾਂ
ਤੈਨੂੰ ਪਾਕੇ ਲੱਗਿਆ ਜਿਉਂ ਰੱਬ ਮਿਹਰਬਾਨ ਹੋਕੇ
ਝੋਲ਼ੀ ਸਾਡੇ ਪਾ ਗਿਆ ਨਿਆਮਤਾਂ
ਇੱਕ ਤੇਰੇ ਨੈਣਾਂ ਬਾਝੋਂ ਹੋਰ ਕਿਤੋਂ ਲੱਭਿਆ ਨਈਂ
ਸਾਡੀਆਂ ਬੁਝਾਰਤਾਂ ਦਾ ਹੱਲ ਵੇ
ਉਮਰਾਂ ਦੇ ਸਾਗਰਾਂ ਚੋਂ ਮੋਤੀਆਂ ਦੇ ਵਾਂਗ ਚੁਗੇ
ਤੇਰੇ ਨਾ ਬਿਤਾਏ ਜਿਹੜੇ ਪਲ ਵੇ
ਮੇਰੇ ਚੇਤਿਆਂ ਦੇ ਵਿੱਚ ਅੱਜ ਵੀ ਆਬਾਦ ਨੇ ਉਹ
ਕੱਠਿਆਂ ਜੋ ਧੁੱਪਾਂ ਅਸੀਂ ਮਾਣੀਆਂ
ਰਲ਼ਕੇ ਫਿਜਾਵਾਂ ਨਾਲ ਤੇਰਾ ਮੇਰਾ ਨਾਂ ਲੈਕੇ
ਗੀਤ ਜਦੋਂ ਗਾਉਂਦੀਆਂ ਸੀ ਟਾਹਣੀਆਂ ਹਾਂ

ਸੂਰਜਾਂ ਦੇ ਵਰਗੀ ਹੈ ਯਾਦ ਤੇਰੀ ਮੈਂ ਤਾਂ ਰਹੀ
ਧਰਤੀ ਦੇ ਵਾਂਗੂੰ ਪਈ ਗੇੜ ਚ
ਉਮਰਾਂ ਦੀ ਉਲਝਣ ਜਨਮਾਂ ਦੀ ਭਟਕਣ
ਖੱਟ ਲਈ ਪਿਆਰਾ ਵਾਲੀ ਖੇਡ ਚ
ਖੱਟ ਲਈ ਪਿਆਰਾ ਵਾਲੀ ਖੇਡ ਚ
ਖੱਟ ਲਈ ਪਿਆਰਾ ਵਾਲੀ ਖੇਡ ਚ ਹਾਂ

ਤੇਰੀ ਮੇਰੀ ਪਹਿਲੀ ਮੁਲਾਕਾਤ ਇੰਝ ਲੱਗੇ
ਜਿਵੇਂ ਹੁੰਦੇ ਆ ਦ੍ਰਿਸ਼ ਨੀ ਦੁਮੇਲ ਦੇ
ਤੇਰੇ ਨਾਲ ਯਾਦ ਮੈਨੂੰ ਸੁਬਹ ਦੀ ਉਹ ਸੈਰ
ਦੇਖ ਹੱਸਦੇ ਸੀ ਤੁਪਕੇ ਤ੍ਰੇਲ ਦੇ
ਦਿਲ ਵਾਲੇ ਅੰਬਰਾਂ ਤੇ ਚਮਕੇ ਤੂੰ ਐਦਾਂ
ਜਿਵੇਂ ਚਮਕਦੇ ਪੁੰਨਿਆਂ ਦੇ ਚੰਨ ਨੀ
ਤੇਰੇ ਦਰ ਵੱਲ ਹਾੜਾ ਜਿਹੜੇ ਵੀ ਨੇ ਜਾਂਦੇ
ਸਾਨੂੰ ਜਾਨ ਤੋਂ ਪਿਆਰੇ ਸਾਰੇ ਪੰਧ ਨੀ
ਜਾਨ ਤੋਂ ਪਿਆਰੇ ਸਾਰੇ ਪੰਧ ਨੀ
ਜਾਨ ਤੋਂ ਪਿਆਰੇ ਸਾਰੇ ਪੰਧ ਨੀ ਹੋ

ਪਹਿਲਾਂ ਨਾਲੋਂ ਹੋਗੀ ਨਿਗ੍ਹਾ ਹੋਰ ਵੀ ਸੁਚੱਜੀ
ਜਿਹੜੀ ਤੱਕਦੀ ਹੈ ਰਹਿੰਦੀ ਤੇਰੇ ਰਾਹਵਾਂ ਨੂੰ
ਨਗਮੇ ਸੁਣਾਕੇ ਵੇ ਤੂੰ ਹੋਰ ਹੁਸੀਨ
ਕਰ ਦਿੰਦਾ ਸੀਗਾ ਤੂਤਾਂ ਦੀਆਂ ਛਾਵਾਂ ਨੂੰ
ਕਰ ਦਿੰਦਾ ਸੀਗਾ ਤੂਤਾਂ ਦੀਆਂ ਛਾਵਾਂ ਨੂੰ
ਜੇ ਤੂੰ ਹੋਵੇ ਦੂਰ ਸਾਡੇ ਨ੍ਹੇਰ ਪੈਜੇ ਜਿੰਦਗੀ ਚ
ਹੁੰਦਾ ਜਿਵੇਂ ਮੱਸਿਆ ਦੀ ਰਾਤ ਦਾ
ਉਂਝ ਤਾਂ ਤੂੰ ਲੱਗੇਂ ਸਾਨੂੰ ਰਾਜਾ ਕਿਰਦਾਰ
ਸੱਚੀਂ ਦਾਦੀਆਂ ਤੇ ਨਾਨੀਆਂ ਦੀ ਬਾਤ ਦਾ
ਦਾਦੀਆਂ ਤੇ ਨਾਨੀਆਂ ਦੀ ਬਾਤ ਦਾ
ਦਾਦੀਆਂ ਤੇ ਨਾਨੀਆਂ ਦੀ ਬਾਤ ਦਾ

WRITERS

M Vee, Mandeep Chhiniwal

PUBLISHERS

Lyrics © TuneCore Inc.

Share icon and text

Share


See A Problem With Something?

Lyrics

Other