ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਰੁਠੇਆ ਜਾਂਦਾ ਮਾਹੀਆ ਨੀ ਮੈਂ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਕਾਲੇ ਕਾਲੇ ਬੱਦਲ ਆਏ, ਚੁੱਕੀ ਜਾਣ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ ਸੌਂ ਤੈਨੂੰ ਏ ਮੇਰੀ
ਢੋਲਾ ਸੌਂ ਤੈਨੂੰ ਏ ਮੇਰੀ , ਢੋਲਾ ਸੌਂ ਤੈਨੂੰ ਏ ਮੇਰੀ
ਛੱਮਾ ਛੱਮ ਮੀ ਪਯਾ ਵੱਸੇ (ਸ਼ਾਵਾ)
ਜਵਾਨੀ ਖਿੜ ਖਿੜ ਹੱਸੇ (ਸ਼ਾਵਾ)
ਛੱਮਾ ਛੱਮ ਮੀ ਪਯਾ ਵੱਸੇ (ਸ਼ਾਵਾ)
ਜਵਾਨੀ ਖਿੜ ਖਿੜ ਹੱਸੇ (ਸ਼ਾਵਾ)
ਤੁਰਿਆ ਤੁਰਿਆ ਜਾਨਾ ਪਾਣੀ ਦੇਂਦੈ ਸ਼ੱਕਰ ਕੰਦੀ ਨੂੰ
ਛੱਡ ਕੇ ਨਾ ਜਾਵੀ ਵੇ ਮਲੂਕ ਜਿਹੀ ਬੰਨੀ ਨੂੰ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਰਾਹ ਜਾਂਦੇ ਜਦ ਛੇੜ ਗਯਾ ਸੈ ਜਦ ਓ ਦਿਨ ਤੈਨੂੰ ਭੁਲਾਂ
ਮੇਰੀ ਰੂਪ ਜਵਾਨੀ ਉੱਤੇ ਦਿਲ ਤੇਰਾ ਸੀ ਡੁੱਲਾ
ਢੋਲਾ ਦਿਲ ਤੇਰਾ ਸੀ ਡੁੱਲਾ ,ਢੋਲਾ ਦਿਲ ਤੇਰਾ ਸੀ ਡੁੱਲਾ
ਜਦੋਂ ਸੈਂ ਨੈਣ ਮਿਲੌਂਦਾ (ਸ਼ਾਵਾ) ਬੜੇ ਸੈਂ ਤਰਲੇ ਪੌਂਦਾ (ਸ਼ਾਵਾ)
ਜਦੋਂ ਸੈਂ ਨੈਣ ਮਿਲੌਂਦਾ (ਸ਼ਾਵਾ) ਬੜੇ ਸੈਂ ਤਰਲੇ ਪੌਂਦਾ (ਸ਼ਾਵਾ)
ਤੁਰਿਆ ਤੁਰਿਆ ਜਾਨਾ ਵੇ ਮੈਂ ਖੜ੍ਹੀ ਆ ਦਲੀਜ਼ ਤੇ
ਮੋਟੇ ਮੋਟੇ ਹੰਜੂ ਮੇਰੀ ਰੇਸ਼ਮੀ ਕਮੀਜ਼ ਤੇ
ਤੋੜ ਗਯਾ ਸੈਂ ਵੰਗਾਂ, ਨਾਲੇ ਹੱਥ ਮਚਕੋੜੇਯਾ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਬਿਨ ਤੇਰੇ ਮੇਰੀ ਸੁੰਨੀ ਦੁਨੀਆਂ ਜਿਵ ਭੌਰਾ ਬਿਨ ਕੱਲੀਆਂ
ਰਾਹ ਉੱਤੇ ਮੈਂ ਨੈਣ ਵਿਛਾ ਕੇ ਖੜ੍ਹੀ ਰਹਵਾਂ ਵਿਚ ਗੱਲੀਆਂ
ਢੋਲਾ ਖੜ੍ਹੀ ਰਹਵਾਂ ਵਿਚ ਗੱਲੀਆਂ ,ਢੋਲਾ ਖੜ੍ਹੀ ਰਹਵਾਂ ਵਿਚ ਗੱਲੀਆਂ
ਤੁਰਿਆ ਤੁਰਿਆ ਜਾਨਾ ਪਾਣੀ ਦੇਨੈ ਕਰੇਲੇ ਨੂੰ
ਬੈਠੀ ਯਾਦ ਕਰੇਸਾਂ ਅਪਣੇ ਮਾਂ ਪਯੋ ਦੇ ਵੇੜੇ ਨੂੰ
ਨਿੱਤ ਦੇ ਵਿਛੋੜੇ ਮਾਹੀਆ ਦਿੱਲ ਸਾਡਾ ਤੋੜੇਯਾ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ