ਆਪਣੀ ਹੀ ਫੀਲ ਵਿੱਚ ਰਹਿ ਵੇ ਦਿਲਾ
ਬਾਹਲਾ ਅੱਗੇ ਪਿੱਛੇ ਦੇਖੇਗਾ ਤਾਂ ਮਰ ਜੇਗਾ
ਜਿਹੜੇ ਹਿਸਾਬ ਨਾਲ ਇੱਥੇ ਚੱਲੇ ਦੁਨੀਆ
ਅੱਕ ਕੇ ਤੂੰ ਆਪ ਤੌਬਾ ਕਰ ਜੇਗਾ
ਇੱਥੇ ਚਿਹਰਿਆਂ ਦੇ ਪਿੱਛੇ ਹੁੰਦੇ ਚਿਹਰੇ ਲੁਕੇ ਓ
ਉਤੋਂ ਜਿਉਂਦੇ ਜਾਗਦੇ ਪਿੱਛੋਂ ਮੁੱਕਿਓ
ਇਹਨਾਂ ਦੀਆਂ ਗੱਲਾਂ ਨਾ ਤੂੰ ਲਾਵੇਂ ਦਿਲ ਤੇ
ਇਹ ਮਹਿਕਾਂ ਦੇ ਖਿਲਾਫ ਹੋਇਆ ਫੁੱਲ ਸੁੱਕਿਓ
ਜਿਓਂਦਿਆਂ ਦਾ ਮੁੱਲ ਇੱਥੇ ਕੌਡੀ ਹੀ ਰਿਹਾ
ਜਿਹੜੇ ਹਿਸਾਬ ਨਾਲ ਇੱਥੇ ਚੱਲੇ ਦੁਨੀਆ
ਅੱਕ ਕੇ ਤੂੰ ਆਪ ਤੌਬਾ ਕਰ ਜੇਗਾ
ਚੜ੍ਹਦੇ ਨੂੰ ਭੱਜ ਭੱਜ ਦਿੰਦੇ ਨੇ ਸਲਾਮੀਆਂ
ਪੈਸਿਆਂ ਦੇ ਪੁੱਤ ਰਗਾਂ ਵਿੱਚ ਬੇਈਮਾਨੀਆਂ
ਹਰ ਕੋਈ ਕਾਲਾ ਇੱਥੇ ਜੁੱਤੀ ਥੱਲੇ ਲਾਉਣ ਨੂੰ
ਯਾਰੀਆਂ ਦੇ ਵਿੱਚ ਵੀ ਇਹ ਭਾਲਦੇ ਗੁਲਾਮੀਆਂ
ਗੱਲਾਂ ਦੇ ਕੜਾ ਇੱਥੇ ਖੋਖਲੇ ਵਜੂਦ ਨੇ
ਕੁਝ ਨਹੀਂਓ ਪੱਲੇ ਬੱਸ ਇਸ ਕਹਿਣ ਨੂੰ ਬਰੂਦ ਨੇ
ਲੋੜ ਪੈਣੇ ਉੱਤੇ ਹੋਣੇ ਕਿੰਨੇ ਕੁ ਮੌਜੂਦ ਨੇ
ਕੀਤੀ ਜਦੋਂ ਗਿਣਤੀ ਤਾਂ ਡਰ ਜੇਗਾ
G Wagon ਚ ਘੁੰਮ ਚਾਹੇ ਘੁੰਮ ਤੂੰ ਫਰਾਰੀ ਚ
ਆਵੀ ਨਾ ਕਦੇ ਵੀ ਪਰ ਕਿਸੇ ਦੀ ਗਰਾਰੀ ਚ
Jealousy ਦਾ ਇੱਥੇ ਕੋਈ ਹੱਦ ਬੰਨਾ ਹੈ ਨੀ ਗਾ
ਭੁੱਲ ਜਾਂਦੇ ਰੱਬ ਲੋਕੀ ਪੈਸੇ ਦੀ ਖੁਮਾਰੀ ਚ
ਨਿੱਕੀ ਨਿੱਕੀ ਗੱਲ ਉੱਤੇ ਹੁੰਦੀਆਂ ਸਿਆਸਤਾਂ
ਆਪਣੇ ਕਰੀਬੀ ਲੁੱਟ ਜਾਂਦੇ ਨੇ ਰਿਆਸਤਾਂ
ਗੈਰਾਂ ਉੱਤੇ ਪਿਆਰ ਜਿਹਾ ਆਉਣ ਲੱਗੂਗਾ
ਆਪਣੇ ਜੇ ਚੰਗੀ ਤਰ੍ਹਾਂ ਪੜ੍ਹ ਜਾਏਗਾ
ਆਪਣੀ ਹੀ ਫੀਲ ਵਿੱਚ ਰਹਿ ਵੇ ਦਿਲਾਂ
ਬਾਹਲਾ ਅੱਗੇ ਪਿੱਛੇ ਦੇਖੇਗਾ ਤਾਂ ਮਰ ਜਾਏਗਾ
ਜਿਹੜੇ ਹਿਸਾਬ ਨਾਲ ਇੱਥੇ ਚੱਲੇ ਦੁਨੀਆ
ਅੱਕ ਕੇ ਤੂੰ ਆਪ ਤੌਬਾ ਕਰ ਜੇਗਾ
ਕਈ ਮੈਨੂੰ ਫੁੱਕਰਾਂ ਤੇ ਕਈ ਫੇਲ ਕਹਿਣਗੇ
ਨਾਲੇ ਸਾਲੇ ਮੇਰੇ ਨਾਲ ਫੋਟੋਆਂ ਵੀ ਲੈਣਗੇ
ਮਾਰ ਮਾਰ ਛਿੱਟੇ ਕੋਈ ਅੱਗੇ ਨਹੀਂ ਜੇ ਵਧਿਆ
ਆਖਰ ਤਾਂ ਮੁੱਲ ਜੱਟਾ ਜੁਰਤਾਂ ਦੇ ਪੈਣਗੇ
ਬਾਲਾ ਸੱਚ ਲਿਖ ਨਾ ਸਜਾਲਪੁਰੀਆ
ਦੁਨੀਆਂ ਦੀ ਖਾਦੀ ਹੋਈ ਖਾਰਪੁਰੀਆ
ਇੱਥੇ ਸੁਕਰਾਤ ਜਿਹੇ ਲਾਤੇ ਬੰਦੇ ਨੇ
ਤੂੰ ਦੱਸ ਕਿੱਥੋਂ ਤੱਕ ਅੜ ਜੇਗਾ
ਆਪਣੀ ਹੀ ਫੀਲ ਵਿੱਚ ਰਹਿ ਵੇ ਦਿਲਾਂ
ਬਾਹਲਾ ਅੱਗੇ ਪਿੱਛੇ ਦੇਖੇਗਾ ਤਾਂ ਮਰ ਜੇਗਾ
ਜਿਹੜੇ ਹਿਸਾਬ ਨਾਲ ਇੱਥੇ ਚੱਲੇ ਦੁਨੀਆ
ਅੱਕ ਕੇ ਤੂੰ ਆਪ ਤੌਬਾ ਕਰ ਜੇਗਾ