ਇੱਕ ਕੁੜੀ ਜਾਨ ਤੋਂ ਵੀ ਵੱਧ ਬਣ ਗਈ
ਮੇਰੀ ਬਰਬਾਦੀ ਦਾ ਸਬੱਬ ਬਣ ਗਈ
ਮੱਥਾ ਕਾਹਦਾ ਟੇਕਿਆ, ਉਹ ਰੱਬ ਬਣ ਗਈ
ਮੇਰੇ ਲਈ ਤਾਂ ਆਖ਼ਰ ਦੀ ਅੱਗ ਬਣ ਗਈ
ਚਿਹਰੇ ਉੱਤੇ ਹਾਸੇ ਦਾ ਮਾਹੌਲ ਰੱਖਦੀ
ਅੱਖਾਂ ਨਾਲ ਕਰਕੇ ਮਖੌਲ ਤੱਕਦੀ
ਦੁਨੀਆਂ ਦੇ ਠੱਗ ਸਾਰੇ ਠੱਗੀ ਛੱਡ ਗਏ
ਸੁਣਿਆ ਮੈਂ ਜਦੋਂ ਦੀ ਉਹ ਠੱਗ ਬਣ ਗਈ
ਇੱਕ ਕੁੜੀ ਜਾਨ ਤੋਂ ਵੀ ਵੱਧ ਬਣ ਗਈ
ਮੇਰੀ ਬਰਬਾਦੀ ਦਾ ਸਬੱਬ ਬਣ ਗਈ
ਮੱਥਾ ਕਾਹਦਾ ਟੇਕਿਆ, ਉਹ ਰੱਬ ਬਣ ਗਈ
ਮੇਰੇ ਲਈ ਤਾਂ ਆਖ਼ਰ ਦੀ ਅੱਗ ਬਣ ਗਈ
ਮੱਥੇ ਉੱਤੇ ਜ਼ੁਲਫ਼ਾਂ ਦੇ ਜਾਲ ਰੱਖਦੀ
ਹਿਰਨੀ ਤੋਂ ਉੱਤੇ ਆਲੀ ਚਾਲ ਰੱਖਦੀ
ਸਾਰੀ ਰਾਤ ਮੇਰੇ ਨਾਲ ਗੱਲਾਂ ਕਰਦੀ
ਸੌਂਦੀ ਕਿੱਥੇ, ਤਾਂ ਹੀ ਅੱਖ ਲਾਲ ਰੱਖਦੀ
ਪਾਣੀਆਂ ਦੇ ਰੰਗ ਜਿਹੀ ਹੋਈ ਜਾਂਦੀ ਐ
ਹੱਥਾਂ ਵਿੱਚ ਆਈ ਹੋਈ ਖੋਈ ਜਾਂਦੀ ਐ
ਦਿਲ ਵਾਲਾ ਭੇਤ ਕੋਈ ਦਿੰਦੀ ਹੀ ਨਹੀਂ
ਕਦੇ ਬਣੇ ਲੋਹਾ, ਕਦੇ ਝੱਗ ਬਣ ਗਈ
ਇੱਕ ਕੁੜੀ ਜਾਨ ਤੋਂ ਵੀ ਵੱਧ ਬਣ ਗਈ
ਮੇਰੀ ਬਰਬਾਦੀ ਦਾ ਸਬੱਬ ਬਣ ਗਈ
ਮੱਥਾ ਕਾਹਦਾ ਟੇਕਿਆ, ਉਹ ਰੱਬ ਬਣ ਗਈ
ਮੇਰੇ ਲਈ ਤਾਂ ਆਖ਼ਰ ਦੀ ਅੱਗ ਬਣ ਗਈ
ਚਿੱਤ ਕਰੇ ਉਹਦੇ ਲਈ ਕਬਾਬ ਬਣ ਜਾ
ਉਹਦੀ ਹਰ ਗੱਲ ਦਾ ਜਵਾਬ ਬਣ ਜਾ
ਉਹਨੂੰ ਪੂਰੀ ਕਰੀ ਜਾਵਾਂ ਮਰ ਮਿਟ ਕੇ
ਉਹਦੇ ਲਈ ਮੈਂ ਵੰਡਿਆ ਪੰਜਾਬ ਬਣ ਜਾ
ਕੱਚਾ ਬੰਦਾ ਖਾਂਦੇ ਉਹਦੇ ਨੈਣ ਫਿਰਦੇ
ਓਹੋ ਮਰ ਜਾਣੀ ਹਲੇ ਵੈਸ਼ਨੂੰ ਫਿਰੇ
ਅਸੀਂ ਰਹਿ ਗਏ ਉਹਦੇ ਅੱਗੇ ਹਾੜੇ ਕੱਢਦੇ
ਉਹ ਤੂਰੀ ਜਾਂਦੀ ਜਾਂਦੀ ਜੱਜ ਬਣ ਗਈ
ਇੱਕ ਕੁੜੀ ਜਾਨ ਤੋਂ ਵੀ ਵੱਧ ਬਣ ਗਈ
ਮੇਰੀ ਬਰਬਾਦੀ ਦਾ ਸਬੱਬ ਬਣ ਗਈ
ਮੱਥਾ ਕਾਹਦਾ ਟੇਕਿਆ, ਉਹ ਰੱਬ ਬਣ ਗਈ
ਮੇਰੇ ਲਈ ਤਾਂ ਆਖ਼ਰ ਦੀ ਅੱਗ ਬਣ ਗਈ
ਰੂਪ ਉਹਦਾ ਦੇਖ ਮੁਟਿਆਰਾਂ ਮੱਚੀਆਂ
ਤੁਰਦੀ ਨੂੰ ਦੇਖ ਸਰਕਾਰਾਂ ਮੱਚੀਆਂ
ਸਮਝਾਂ ਤੋਂ ਪਰੇ ਜਿੱਤਾਂ ਹਾਰਾਂ ਮੱਚੀਆਂ
ਅਦਾ ਉਹਦੀ ਦੇਖ ਤਲਵਾਰਾਂ ਮੱਚੀਆਂ
ਤਖ਼ਤਾਂ 'ਚੋਂ ਤਖ਼ਤ ਲਾਹੌਰ ਵਰਗੀ
ਟੌਰ ਕਿੱਥੇ ਹੋਣੀ ਉਹਦੀ ਟੌਰ ਵਰਗੀ
ਕਾਬੂ ਜਿਹਨੇ ਕਰਿਆ ਸਜਾਲਪੁਰੀਆਂ
ਜ਼ਿੰਦੜੀ ਮਲੂਕ ਲਾਈ ਲੱਗ ਬਣ ਗਈ
ਇੱਕ ਕੁੜੀ ਜਾਨ ਤੋਂ ਵੀ ਵੱਧ ਬਣ ਗਈ
ਮੇਰੀ ਬਰਬਾਦੀ ਦਾ ਸਬੱਬ ਬਣ ਗਈ
ਮੱਥਾ ਕਾਹਦਾ ਟੇਕਿਆ, ਉਹ ਰੱਬ ਬਣ ਗਈ
ਮੇਰੇ ਲਈ ਤਾਂ ਆਖ਼ਰ ਦੀ ਅੱਗ ਬਣ ਗਈ