ਰੂਹਾਂ ਦੇ ਜੋ ਹਾਣੀ ਨੇ ਓ ਔਖੇ ਮਿਲਦੇ
ਜਿਸਮਾਂ ਦੇ ਹੱਕਦਾਰ ਤਾਂ ਬੜੇ ਸੌਖੇ ਮਿਲਦੇ
ਰੂਹਾਂ ਦੇ ਜੋ ਹਾਣੀ ਨੇ ਓ ਔਖੇ ਮਿਲਦੇ
ਜਿਸਮਾਂ ਦੇ ਹੱਕਦਾਰ ਤਾਂ ਬੜੇ ਸੌਖੇ ਮਿਲਦੇ
ਹੁਣ ਜਿਹਦੇ ਦਿਲ ਤੇ ਲੱਗੀਆਂ ਨਹੀ ਟਿੱਕਦਾ ਹੁੰਦਾ
ਰਾਂਝਾ ਡੁੱਲਾ ਹਾਣੀਆਂ ਨਾ ਕਦੇ ਲੁੱਕਦਾ ਹੁੰਦਾ
ਰਾਂਝਾ ਡੁੱਲਾ ਹਾਣੀਆਂ ਨਾ ਕਦੇ ਲੁੱਕਦਾ ਹੁੰਦਾ
ਬਾਗ ਦਾ ਮਾਲੀ ਭੌਰਾ ਨੂ ਪੇਯਾ ਆਪ ਬੁਲੌਂਦਾ
ਫੁੱਲਾਂ ਦੀਆਂ ਰੰਗ੍ਤਾ ਵੇਚ੍ਦਾ ਪੇਯਾ ਸੌਦੇ ਲੌਂਦਾ
ਬਾਗ ਦਾ ਮਾਲੀ ਭੌਰਾ ਨੂ ਪੇਯਾ ਆਪ ਬੁਲੌਂਦਾ
ਫੁੱਲਾਂ ਦੀਆਂ ਰੰਗ੍ਤਾ ਵੇਚਦਾ ਪੇਯਾ ਸੌਦੇ ਲੌਂਦਾ
ਸਾਨੂ ਵੀ ਰੰਗ ਵਾਲੀਆਂ ਕਰਦੇ ਜੱਟਾ
ਨੰਗੀਆਂ ਸੂਲਾ ਕਿਹੰਦੀਆਂ ਸਿਰ ਧਰ ਦੇ ਜੱਟਾ
ਨੰਗੀਆਂ ਸੂਲਾ ਕਿਹੰਦੀਆਂ ਸਿਰ ਧਰ ਦੇ ਜੱਟਾ
ਧੀ ਜਿਨਾ ਦੀ ਕੱਡ ਕੇ ਲਿਆਯਾ ਮਿਰਜ਼ਾ
ਡੱਕ ਲੋ ਜਿਹਨੇ ਡੱਕਣਾ ਕਿਹ ਆਯਾ ਮਿਰਜ਼ਾ
ਧੀ ਜਿਨਾ ਦੀ ਕੱਡ ਕੇ ਲਿਆਯਾ ਮਿਰਜ਼ਾ
ਡੱਕ ਲੋ ਜਿਹਨੇ ਡੱਕਣਾ ਕਿਹ ਆਯਾ ਮਿਰਜ਼ਾ
ਹੁਣ ਜਿਹਨਾ ਦੀਆਂ ਅਣਖਾਂ ਜਾਗੀਆਂ ਨੇ ਲੈਂਦੇ ਬਦਲੇ
ਜਣ ਦੇ ਹੇਠ ਖਿਲਾਰ ਕੇ ਸੁੱਟ ਜਾਂਦੇ ਅਗਲੇ
ਜਣ ਦੇ ਹੇਠ ਖਿਲਾਰ ਕੇ ਸੁੱਟ ਜਾਂਦੇ ਅਗਲੇ
ਸ਼ਿਕਾਰ ਜਿਹਨੇ ਵੀ ਚਾਹਯਾ ਵਯੀ ਸੂਰਜ ਦਾ ਕਰਨਾ
ਤੀਰ ਕਮਾਨ ਹੀ ਪਿਘਲ ਗਯਾ, ਪੇਯਾ ਖੁਦ ਨੂ ਸਡ਼ਨਾ
ਸ਼ਿਕਾਰ ਜਿਹਨੇ ਵੀ ਚਾਹਯਾ ਵਯੀ ਸੂਰਜ ਦਾ ਕਰਨਾ
ਤੀਰ ਕਮਾਨ ਹੀ ਪਿਘਲ ਗਯਾ, ਪੇਯਾ ਖੁਦ ਨੂ ਸਡ਼ਨਾ
ਓ ਜਾਣੇ ਲਗ ਜੇ ਜੁੱਸੇ ਨੂ ਓ ਸਿਰ ਦਿਆਂ ਸਾਈਆਂ
ਮੰਨ ਲੈ ਭਾਣਾ ਰੱਬ ਦਾ ਨਾ ਕਰ ਬੇਪਰਵਾਈਆਂ
ਮੰਨ ਲੈ ਭਾਣਾ ਰੱਬ ਦਾ ਨਾ ਕਰ ਬੇਪਰਵਾਈਆਂ
ਤਿੜਕੇ ਸ਼ੀਸ਼ੇ ਹਾਣੀਆਂ ਨਾ ਸਹੀ ਸ਼ਕਲ ਦਿਖੌਂਦੇ
ਤੇਰਾ ਸ਼ਨੀ ਸ਼ਨਿਛਰ ਭਾਰੀ ਐ ਵਿਹਿਮਾ ਵਿਚ ਪੌਂਦੇ
ਤਿੜਕੇ ਸ਼ੀਸ਼ੇ ਹਾਣੀਆਂ ਨਾ ਸਹੀ ਸ਼ਕਲ ਦਿਖੌਂਦੇ
ਤੇਰਾ ਸ਼ਨੀ ਸ਼ਨਿਛਰ ਭਾਰੀ ਐ ਵਿਹਿਮਾ ਵਿਚ ਪੌਂਦੇ
ਹਾਥ ਦਿਖਾ ਕੇ ਪੰਡਿਤਾ ਨਾ ਕਿਸਮਤ ਬਦਲੇ
ਜਿੰਦ ਮੂਕ ਜਾਣੀ ਅਮਰ ਸਿੰਘਾ ਨਹੀ ਮੁਕਣੇ ਝਗੜੇ
ਜਿੰਦ ਮੂਕ ਜਾਣੀ ਅਮਰ ਸਿੰਘਾ ਨਹੀ ਮੁਕਣੇ ਝਗੜੇ
ਜਿੰਦ ਮੂਕ ਜਾਣੀ ਅਮਰ ਸਿੰਘਾ ਨਹੀ ਮੁਕਣੇ ਝਗੜੇ