ਤੇਰੇ ਲੈਂਦਾ ਰਹਿੰਦਾ ਖ਼ਾਬ ਜਿਹਾ
ਸਾਡੀ ਅੱਖਾਂ ਦਾ ਕੋਈ ਹਾਲ ਨਹੀਂ
ਸਾਡੇ ਜਿਹੇ ਅੱਜ ਕੱਲ੍ਹ ਮਿਲਦੇ ਨਹੀਂ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਸਾਡੇ ਜਿਹੇ ਅੱਜ ਕੱਲ੍ਹ ਮਿਲਦੇ ਨਹੀਂ
ਸਾਡੇ ਉੱਤੇ ਜ਼ੁਲਫਾਂ ਦੇ ਜਾਲ ਸੁੱਟਦੀ
ਸਾਡਾ ਤੂੰ ਕਦੇ ਨਹੀਂ ਕੁੜੇ ਹਾਲ ਪੁੱਛਦੀ
ਸਾਡੇ ਕੋਲ ਪਏ ਆ ਜਵਾਬ ਸੋਹਣੀਏ
ਅੱਖ ਤੇਰੀ ਜਿਹੜੇ ਵੀ ਸਵਾਲ ਪੁੱਛਦੀ
ਤੇਰੇ ਚਿਹਰੇ ਜਿਹਾ ਕੋਈ ਜਚਦਾ ਨਹੀਂ
ਸਾਡੇ ਜਿਹੇ ਅੱਜ ਕੱਲ੍ਹ ਮਿਲਦੇ ਨਹੀਂ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਜੇ ਤੈਨੂੰ ਸੱਚੀਆਂ ਮੁਹੱਬਤਾਂ ਦੀ ਲੋੜ ਐ ਨੀ
ਅਸੀਂ ਤੈਨੂੰ ਕਮੀਆਂ ਨਹੀਂ ਰਹਿਣ ਦੇਣੀਆਂ
ਸਾਂਭ ਸਾਂਭ ਰੱਖੂ ਤੇਰੇ ਗੱਲਾਂ ਦੀਆਂ ਲਾਲੀਆਂ ਨੀ
ਕਦੇ ਵੀ ਫਿੱਕੀਆਂ ਨਹੀਂ ਪੈਣ ਦੇਣੀਆਂ
ਸਾਂਭ ਸਾਂਭ ਰੱਖੂ ਤੇਰੇ ਗੱਲਾਂ ਦੀਆਂ ਲਾਲੀਆਂ ਨੀ
ਕਦੇ ਵੀ ਫਿੱਕੀਆਂ ਨਹੀਂ ਪੈਣ ਦੇਣੀਆਂ
ਤੂੰ ਗੱਲਾਂ ਦੇ ਵਿੱਚ ਆ ਜਾਈਂ ਨਾ
ਸਾਡੇ ਜਿਹੇ ਅੱਜ ਕੱਲ੍ਹ ਮਿਲਦੇ ਨਹੀਂ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਸਾਡੇ ਜਿਹੇ ਅੱਜ ਕੱਲ੍ਹ ਮਿਲਦੇ ਨਹੀਂ