ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਮੈਨੂੰ ਪਤਾ ਮੇਰੇ ਘਰ ਦੀਆਂ ਕੰਧਾਂ ਵਿੱਚ ਯਾਦ
ਅੱਗ ਦਿਲਾਂ ਵਿੱਚ ਹੁੰਦੀ ਜੋ ਕਦੇ ਸੀ Backyard
ਤੈਨੂੰ ਆਉਣ ਨਾਲ ਜ਼ਰੂਰ ਮੇਰਾ ਘਰ ਰੁਸ਼ਨਾਇਆ
ਪਰ ਰਹਿਣ ਦੇ ਬੰਜਰ ਹੋਇਆ, ਜਾਣਾ ਨੀ ਆਬਾਦ
ਮਾੜੇ ਟਾਈਮ ਤੇਰੇ ਉੱਤੇ ਇਤਬਾਰ ਹੋ ਗਿਆ
ਨੀ ਮੈਂ ਆਪਣੀ ਹੀ ਸਮਝ ਤੋਂ ਬਾਹਰ ਹੋ ਗਿਆ
ਐਤਵਾਰ ਨੂੰ ਰਕਾਨੇ ਇਤਬਾਰ ਜੋ ਗਿਆ
ਨੀ ਮੈਂ ਉਹੀ ਆਂ ਜਵਾਨੀ ਤੈਥੋਂ ਵਾਰ ਜੋ ਗਿਆ
ਅੰਮੀ ਗਿੱਲ ਵਾਂਗੂ ਐਵੇਂ ਹਰ ਥਾਂ ਨਾ ਭੱਜੇ
ਹੋਣਾ ਦਿਲ ਦਾ ਵੀ ਇੱਕੋ ਹੀ ਟਿਕਾਣਾ ਚਾਹੀਦਾ
ਤੂੰ ਚਾਹੁੰਦੀ ਐ ਮੈਂ ਆਖਾਂ ਜਾਣੇ ਰੁਕ ਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੇਰੇ ਡਿਗਦੇ ਜੋ ਹੰਝੂਆਂ ਦਾ ਜਾਣਦਾ ਮੈਂ ਸੱਚ
ਤਾਹੀਂ ਜ਼ੁਲਫ਼ ਤੇਰੀ ਤੋਂ ਅੱਜ ਘਿਰਿਆ ਨੀ ਮੈਂ
ਤੇਰੇ ਪਿਆਰ ਵਿੱਚ ਖੇਡੇ ਅਸੀਂ ਜਿੱਥੋਂ ਤੱਕ ਖੇਡੇ
ਹੱਥ ਇੱਜ਼ਤਾਂ ਨੂੰ ਪਾਵਾਂ ਇੰਨਾ ਗਿਰਿਆ ਨੀ ਮੈਂ
ਚੱਲ ਮੰਨਦੇ ਆਂ ਮਿੱਤਰਾਂ ਦੀ ਹਾਰ ਹੀ ਸਹੀ
ਪੈ ਗਈ ਤੇਰੇ ਮੇਰੇ ਵਿੱਚ ਜੋ ਦਰਾਰ ਹੀ ਸਹੀ
ਤੈਨੂੰ ਆਖਿਆ ਜ਼ਰੂਰ ਸੀ ਕੇ Touch 'ਚ ਰਹਾਂਗੇ
ਪਰ ਤੇਰਾ ਇੱਥੇ ਆਉਣਾ ਵਾਰ-ਵਾਰ ਨੀ ਸਹੀ
ਕੁਝ ਗੱਲਾਂ ਵਿੱਚ ਜ਼ੋਰ ਹੁੰਦਾ ਕਿਸੇ ਦਾ ਨੀ ਇਥੇ
ਮੰਨਣਾ ਤਾਂ ਉਸ ਰੱਬ ਦਾ ਭਾਣਾ ਚਾਹੀਦਾ
ਤੂੰ ਚਾਹੁੰਦੀ ਐ ਮੈਂ ਆਖਾਂ ਜਾਣੇ ਰੁਕ ਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਮੈਨੂੰ ਪਤਾ ਹੁਣ ਹੋਰ ਮੇਰੇ ਆਏਂਗੀ ਕਰੀਬ
ਤੇਰਾ ਮਿੱਤਰਾਂ ਨੂੰ ਕਹਿਣਾ "ਅੱਖਾਂ ਮੀਚ" ਤੋਂ ਡਰਾਂ
ਨਸ਼ੇ 'ਚ ਬੇਸ਼ੱਕ ਹੁੰਦੀ ਰਹਿੰਦੀ ਮੇਰੇ ਤੋਂ
ਨੀ ਮੈਂ ਉਸੇ ਹੀ ਰਕਾਨੇ ਊਚ-ਨੀਚ ਤੋਂ ਡਰਾਂ
ਤੇਰੀ ਪਈ ਆ ਯਾਰਾ ਓਏ ਹਾਲੇ ਜ਼ਿੰਦਗੀ ਬੜੀ
ਮੈਨੂੰ ਝੱਲਣ ਦੇ ਜੱਗ ਤੇ ਦਰਿੰਦਗੀ ਬੜੀ
ਪਰ ਤੇਰੇ ਨਾਲ ਵਾਅਦੇ ਕਦੇ ਨਿਭੇ ਨੀ ਮੇਰੇ ਤੋਂ
ਮੈਨੂੰ ਇਸ ਗੱਲ ਉੱਤੇ ਸ਼ਰਮਿੰਦਗੀ ਬੜੀ
ਸਾਰੀ ਦੁਨੀਆ ਬੇਸ਼ਕ ਇੱਕੋ ਅੱਖ ਨਾਲ ਵੇਖੇ
ਰੱਬਾ ਸੱਜਣ ਨੀ ਕਿਸੇ ਪਾਸੋਂ ਕਾਣਾ ਚਾਹੀਦਾ
ਤੂੰ ਚਾਹੁੰਦੀ ਐ ਮੈਂ ਆਖਾਂ ਜਾਣੇ ਰੁਕ ਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ
ਤੈਨੂੰ ਮੇਰਾ ਵੀ ਐ ਪਤਾ, ਮੈਨੂੰ ਤੇਰਾ ਵੀ ਐ ਪਤਾ
ਆਪਾਂ ਦੋਹਾਂ ਵਿੱਚੋਂ ਇੱਕ ਤਾਂ ਸਿਆਣਾ ਚਾਹੀਦਾ
ਤੂੰ ਚਾਹੁੰਦੀ ਮੈਂ ਆਖਾਂ ਜਾਣੇ ਰੁਕਜਾ ਦੋ ਪਲ
ਪਰ ਮੱਤ ਮੇਰੀ ਆਖੇ ਤੈਨੂੰ ਜਾਣਾ ਚਾਹੀਦਾ