ਤੇਰੀਆਂ ਮੁਹੱਬਤਾਂ ਦੀ ਚੜ੍ਹ ਗਈ ਲੋਰ ਵੇ
ਮਿਲ ਗਿਆ ਤੂੰ ਮੈਂ ਰੱਬ ਕੋਲੋਂ ਮੰਗਣਾ ਕੀ ਹੋਰ ਵੇ
ਹਾਂ ਸਾਡਾ ਮੁੱਡ ਅਖੀਰ ਵੇ ਸੱਜਣਾ ਤੂੰ ਹੀ ਏ
ਹਾਏ ਹੁਣ ਸਾਡੀ ਤਕਦੀਰ ਵੇ ਸੱਜਣਾ ਤੂੰ ਹੀ ਏ
ਹੁਣ ਸਾਡੀ ਤਕਦੀਰ ਵੇ ਸੱਜਣਾ ਤੂੰ ਹੀ ਏ
ਮੇਰਿਆ ਹੱਡਾਂ ਦੇ ਵਿੱਚ ਰਚ ਗਿਆ ਤੇਰਾ ਮੋਹ ਨੀ
ਮੇਰੀਆਂ ਅੱਖੀਆਂ ਤੋਂ ਨਾ ਓਹਲੇ ਜਾਵੀ ਹੋ ਨੀ
ਮੇਰੀ ਸੱਸੀ ਹੀਰ ਨੀ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ
ਅੱਖੀਆਂ ਨੂੰ ਆਦਤ ਨਹੀਂ ਤੈਥੋਂ ਦੂਰ ਦੂਰ ਰਹਿਣ ਦੀ
ਤੇਰੀ ਜ਼ਿੰਮੇਵਾਰੀ ਏ ਸਾਨੂੰ ਸੁੱਖ ਤੇ ਚੈਨ ਦੀ
ਮੇਰੇ ਨੈਣਾਂ ਦਾ ਵੀ ਨੀਰ ਵੇ ਸੱਜਣਾ ਤੂੰ ਹੀ ਏ
ਹੁਣ ਸਾਡੀ ਤਕਦੀਰ ਵੇ ਸੱਜਣਾ ਤੂੰ ਹੀ ਏ
ਕੋਸੀ ਕੋਸੀ ਧੁੱਪ ਵਰਗੇ ਤੇਰੇ ਨਿਗੇ ਸਾਹ ਨੀ
ਹੁਣ ਮੁੜਦੇ ਨਾ ਪਿੱਛੇ ਚੁਣ ਲਏ ਜੇਹੜੇ ਰਾਹ ਨੀ
ਮੇਰਾ ਮੁਰਸ਼ਦ ਪੀਰ ਤੇ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ
ਸਾਡੀ ਵੀ ਤਕਦੀਰ ਨੀ ਅੜੀਏ ਤੂੰ ਹੀ ਏ