LyricFind Logo
LyricFind Logo
Profile image icon
Lyric cover art

Love N Care

Apple Music logo
Deezer logo
Spotify logo
Lyrics
Shekh
ਤੇਰੇ ਮੇਰੇ ਲਿਖੇ ਆ ਸੰਜੋਗ ਸੋਹਣੀਏ
ਵਧੀ ਜਾਵੇ ਪਿਆਰ ਹਰ ਰੋਜ਼ ਸੋਹਣੀਏ
ਤੇਰੇ ਮੇਰੇ ਲਿਖੇ ਆ ਸੰਜੋਗ ਸੋਹਣੀਏ
ਨੀ ਵਧੀ ਜਾਵੇ ਪਿਆਰ ਹਰ ਰੋਜ਼ ਸੋਹਣੀਏ
ਨਾਲ ਤੇਰੇ ਜ਼ਿੰਦਗੀ ਕਮਾਲ ਬੜੀ ਐ
ਸੱਚ ਜਾਣੀ ਚੰਨੋ ਤੇਰੇ ਬਿਨਾਂ ਥੇਡੇ ਆ
ਸੱਚ ਜਾਣੀ ਚੰਨੋ ਤੇਰੇ ਬਿਨਾਂ ਥੇਡੇ ਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ

ਜਚਦੇ ਆ ਤੇਰੇ ਉੱਤੇ ਸੂਟ ਨਖ਼ਰੋ
ਯਾ ਸੂਟਾਂ ਵਿਚ ਜਚਦੀ ਤੂੰ
ਮੈਂ ਨਹੀਂ ਜਾਣਦਾ ਕਿਹਦੇ ਦਿਲ ਵਿਚ
ਕਿੰਨੀ ਖੋਟ ਭਰੀ ਆ
ਮਾੜੀ ਅੱਖ ਮੁੰਡਾ ਮੀਲ ਤੋਂ ਪਛਾਣਦਾ
ਲੱਭਣਾ ਨਹੀਂ ਤੈਨੂੰ ਕੋਈ ਸਾਡੇ ਹਾਣ ਦਾ
ਦਿੱਤੇ ਸੁਨਿਆਰੇ ਜੋ ਕਦੇ ਜੱਟੀਏ
ਦਿੱਤੇ ਸੁਨਿਆਰੇ ਜੋ ਕਦੇ ਜੱਟੀਏ
ਦੇਖ ਲਈ ਤੂੰ ਪੱਕਾ ਤੇਰੇ ਆਉਣੇ ਮੇਚੇ ਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ

ਸੋਹਣੇ ਕਿੰਨੇ ਲੱਗਦੇ ਆਂ ਇਕੱਠੇ ਸੋਹਣੀਏ
ਨੀ ਨਜ਼ਰ ਨਾ ਲੱਗੇ ਮੈਂ ਜਤਾਉਣ ਨਹੀਂ ਦਿੰਦਾ
ਰੋਟੀ ਟੁੱਕ ਵਾਲਾ ਕੰਮ ਥੋਡੇ ਹਿੱਸੇ ਆਉਣਾ
ਪਰ ਚਾਹ ਮੈਂ ਸਵੇਰ ਦੀ ਬਣਾਉਣ ਨਹੀਂ ਦਿੰਦਾ
ਕਮੀ ਕੋਈ ਤੈਨੂੰ ਕਦੇ ਆਉਣ ਨਹੀਂ ਦਿੰਦਾ
ਬੀਤੀ ਜਾਣ ਪਲ ਨੀ ਹਸੀਨ ਤੇਰੇ ਨਾਲ
ਬੀਤੀ ਜਾਣ ਪਲ ਨੀ ਹਸੀਨ ਤੇਰੇ ਨਾਲ
ਭੰਗੂ ਨੇ ਨਾ ਸੁਪਨਾ ਕੋਈ ਹੋਰ ਦੇਖਿਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਲੱਗੇ ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ
ਜਿੰਨਾ ਬਿੱਲੋ ਮੇਰਾ ਤੂੰ ਖਿਆਲ ਰੱਖਦੀ
ਰੱਬ ਨੇ ਹੈ ਤੈਨੂੰ ਮੇਰੇ ਲਈ ਹੀ ਭੇਜਿਆ

WRITERS

AMRINDERJEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other