ਸੋਰੀ ਯਾਰ, ਘਰਦੇ ਨਹੀਂ ਮੰਨਦੇ, ਵਿਆਹ ਕਰਨ ਨੂੰ
ਸੱਭੇ ਸਾਕੀ ਵਾਲਿਆਂ ਦੇ ਨਾਪ ਦੇ ਆਈ
ਚੂੜਾ ਵੀ ਸੀ ਸੇਮ ਪਾਇਆ ਉਸੇ ਰੰਗ ਦਾ
ਦਿਨੋ-ਦਿਨ ਗਿਰਦਾ ਮਿਆਰ ਜਾ ਰਿਹਾ
ਅੱਲੜਾਂ ਦਾ ਪਿਆਰ ਹੁਣ ਬਲੀ ਮੰਗਦਾ
ਸੱਜੀ-ਧੱਜੀ ਵਾਲੀ ਕੀ ਸਨੈਪ ਵੇਖ ਲਈ
ਉਦਣ ਦਾ ਸੋਫ਼ ਉੱਤੇ ਤਾਪ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਖੌਰੇ ਕਿਵੇਂ ਅਲਕੋਹਲ ਮੈਨੂੰ ਪੱਚਦੀ ਰਹੀ
ਦੱਸਿਆ ਗੁਆਂਢੀ ਮੇਰੇ ਯਾਰ ਨੇ ਕੁੜੇ
ਨੀ ਤੂੰ ਡੀਜੇ ਉੱਤੇ ਚਾਵਾਂ ਨਾਲ ਨੱਚਦੀ ਰਹੀ
ਗਲੇ ਵਿੱਚੋਂ ਉਤਰੇ ਨਾ ਅੰਨ ਉਦੋਂ ਦਾ
ਤੇ ਗਿੱਠਾਂ ਨਾਲ ਦੁੱਖ ਕਿੱਥੇ ਮਾਪ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਭੂਆ ਤੇਰੀ ਲੈ ਗਈ ਸੀ ਸਾਕ ਜਿਨ੍ਹਾਂ ਦੇ
ਪੱਕੇ ਸੀ ਵਲੈਤੀਏ ਨੀ ਜੋ ਮਾਰ ਗਏ
ਚੰਗਾ ਘਰ ਲੱਭਦੇ ਸੀ ਤੇਰੇ ਵਾਸਤੇ
ਜੱਟ ਨੂੰ ਰਕਾਨੇ ਕਿੱਲੇ ਦੋ ਮਾਰ ਗਏ
ਜਿਹਨੂੰ ਚਾਹਿਆ ਉਹਨੂੰ ਹੀ ਗਵਾਇਆ ਹੱਥ ਚੋਂ
ਸਾਡੇ ਐਂਟੀ ਜਿਵੇਂ ਰੱਬ ਆਪ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਜੇ ਘਰਦਿਆਂ ਨੂੰ ਨਾ ਦਿਸਾਂ ਮਿੰਟ ਪੰਦਰਾਂ
ਉਸੇ ਵੇਲੇ ਸ਼ੁਰੂ ਕਰ ਲੈਂਦੇ ਭਾਲ ਨੀ
ਜਾਗੋ-ਮਿੱਟੀ ਸਾਰਾ ਹੀ ਟੱਬਰ ਰਹਿੰਦਾ ਆ
ਤੇ ਬਾਪੂ ਹੁਣੀ ਸੌਂਦੇ ਨੇ ਸੁਰਤ ਨਾਲ ਨੀ
ਡਰੀ ਪਈ ਆ ਮਾਂ ਮੇਰੀ ਚੁੱਪ ਤੋਂ ਕੁੜੇ
ਤੇ ਪਹਿਲਾਂ ਨਾਲੋਂ ਵੱਧ ਘਰ ਜਾਪ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ
ਲਾਵਾਂ ਉੱਤੇ ਫੇਵਰੇਟ ਲਹਿੰਗਾ ਪਾ ਕੇ ਬਹਿਣ ਵਾਲੀ
ਵਿਆਹ ਕਹਿੰਦੀ ਮਰਜ਼ੀ ਖਿਲਾਫ਼ ਹੋ ਰਿਹਾ