ਵੇ ਆਹ ਲੈ ਛੱਡ ਦਿੱਤਾ ਈ ਤੇਰੇ ਲਈ ਕਨੇਡਾ ਮੈਂ
ਵੇ ਆਹ ਲੈ ਮਾਰ ਦਿੱਤਾ ਐ PR ਨੂੰ ਠੇਡਾ ਮੈਂ
ਵੇ ਦੱਸ ਕਿਹੜਾ ਤਾਜ ਵੇਖਿਆ ਜੀਊਂਦੇ ਜੀਅ ਮੁਮਤਾਜ ਨੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਹੋ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਵੇ ਮੈਨੂੰ ਪਹਿਲਾਂ ਦੱਸੀ ਖੂਹਾਂ ਦੀ ਉਹ ਟਿੰਡ ਬਾਰੇ
ਵੇ ਕਿੱਦਾਂ ਹਿੰਢ ਪੁਗਾਉਣੀ ਮਹਾਰਾਣੀ ਜਿੰਦ ਬਾਰੇ
ਵੇ ਕਿੱਦਾਂ ਦਾ ਸੀ ਯੋਧਾ ਸ਼ਾਮ ਸਿੰਘ ਅਟਾਰੀ ਵੇ
ਉਹਨਾਂ ਦਾ ਵੀ ਦੱਸੀ ਜਿਹਨਾਂ ਕੌਮ ਨਾਲ ਕਰੀ ਗਦਾਰੀ ਵੇ
ਵੇ ਮੈਨੂੰ ਕਿੱਸੇ ਦੱਸੀ ਫੇਰ ਮੈਨੂੰ ਹਿੱਸੇ ਦੱਸੀ
ਵੇ ਮੈਨੂੰ ਕਿੱਸੇ ਦੱਸੀ ਜ੍ਹੇਲਮ ਤੇ ਚਨਾਬ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਹੋ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਬਾਗ਼ ਤੇ ਫੁਲਕਾਰੀ ਵਿੱਚ ਫ਼ਰਕ ਦੱਸੀ ਵਿਸਥਾਰ ਨਾਲ
ਤੇ ਕਿੱਦਾਂ ਬਣਦਾ ਖੋਆ ਤੇ ਦੁੱਧ ਕਿੰਨਾ ਚਿਰ ਕਾੜ੍ਹਨਾ
ਵੇ ਕਿੱਦਾਂ ਸੂਈ ਧਾਗੇ ਨਾਲ ਚਾਦਰਾਂ ਉੱਤੇ ਮੋਰ ਪੈਂਦੇ
ਤੇ ਕਿੱਦਾਂ ਪੁਹਚਿਆਂ ਦੇ ਨਾਲ ਝਾਂਝਰਾ ਵਾਲੇ ਬੋਰ ਖਹਿਂਦੇ
ਹਾਂ ਮੈਂ ਨੀ ਬਾਗ਼ ਵੇਖਣੇ, ਮੈਂ ਨੀ ਬਾਗ਼ ਵੇਖਣੇ
ਵੇ ਮੈਂ ਨੀ ਬਾਗ਼ ਵੇਖਣੇ ਚੰਡੀਗੜ੍ਹ ਜੋ ਗੁਲਾਬ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਹੋ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਹੋ ਗੱਲ ਕੱਲੀ ਚੜ੍ਹਦੇ ਦੀ ਨਹੀਂ, ਲਹਿੰਦੇ ਵੱਲ ਵੀ ਜਾਵਾਂਗੇ
ਡੇਰਾ ਬਾਬਾ ਨਾਨਕ ਲੰਘ ਨਨਕਾਣੇ ਸੀਸ ਨਿਵਾਵਾਂਗੇ
ਵੇ ਜਾ ਕੇ ਬਖਸ਼ਿਸ਼ ਮੰਗਣੀ ਪੁੱਤਰਾਂ ਦੇ ਉਹ ਦਾਨੀ ਤੋਂ
ਇੱਕ ਪੁੱਤ ਇੱਕ ਧੀ ਮੰਗਾਂਗੇ ਬਹਿ ਕੇ ਮਹਾ ਗਿਆਨੀ ਤੋਂ
ਬੀੜ ਬਾਬਾ ਬੁੱਢਾ ਸਾਹਿਬ ਨੂੰ ਲੈ ਜੀ ਕੋਲ ਝਬਾਲ ਦੇ
ਵੇ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਵੇ ਅੱਜਕੱਲ੍ਹ ਸੁਪਨਿਆਂ ਦੇ ਵਿੱਚ ਮਾਝੇ ਦੀ ਮੈਨੂੰ ਧਰਤ ਦਿੱਸੇ
ਅਕਾਲੀ ਫੂਲਾ ਸਿੰਘ ਦੀ ਫਿਰ ਤੋਂ ਮੈਨੂੰ ਚੜ੍ਹਤ ਦਿਸੇ
ਦੁਮਾਲੇ ਕੇਸਰੀ ਦਿੱਸਦੇ ਨਾਲ ਨੀਲਿਆਂ ਬਾਣਿਆਂ ਦੇ
ਵੇ ਬਾਣੀ ਵਿਚੋਂ ਨਾਮ ਰਖਾਉਣੇ ਅਸੀਂ ਨਿਆਣਿਆਂ ਦੇ
ਮੈਂ ਸੁਣਿਆ ਮਿੱਟੀ ਵੀ ਆ ਜਿੱਥੋਂ ਦੀ ਬੜੀ ਪਾਕ ਵੇ
ਆਨੰਦਪੁਰ ਸਾਹਿਬ ਮਨਾਉਣਾ ਜਾ ਕੇ ਪੂਰਾ ਵਿਸਾਖ ਵੇ
ਢਾਬ ਖਿਦਰਾਣੇ ਦੀ ਨੂੰ ਲੈ ਜੀ ਮੇਲੇ ਮਾਘ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ
ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ