ਔਖਾ ਏ ਤੈਨੂੰ ਮਨਾਉਣਾ ਓ ਸੱਜਣਾ
ਰੱਬ ਵੀ ਮਣਦਾ ਪਰ ਤੂੰ ਨਾ ਮਨਿਆ
ਮੇਰਾ ਨਾ ਲੈ ਕੇ ਜੋ ਤੂੰ ਜਾਗਣੀ ਐ
ਮੈਂ ਵੀ ਯਾਦਾਂ ਨੂੰ ਲੈ ਸੌਨਾ ਹਾਂ
ਤੂੰ ਵੀ ਲਿਖੇ ਓ ਖੱਤ ਫਰੋਲਣੀ ਐ
ਮੈਂ ਵੀ ਹੰਝੂਆਂ ਨਾਲ ਲਫ਼ਜ਼ ਪਿਰੋਣਾ ਹਾਂ
ਸਾਰੀ ਗੱਲਾਂ ਤੇਰੀਆਂ ਦਫਨਾਈਆਂ
ਅੱਖਾਂ ਦੀ ਬਰਸਾਤ ਨਾ ਸੁੱਕੇ ਨਾ ਮੁੱਕੇ ਪਈ ਜਾਵੇ
ਆਈ ਜੋ ਲੰਮੀ ਰਾਤ ਨਾ ਕਟੇ ਨਾ ਬਟੇ ਜੀ ਦੁਖਾਵੇ
ਤੂੰ ਜੋ ਦਿਲ ਦੇ ਵਿੱਚ ਲਕੋਇਆ ਐ
ਮੈਂ ਓ ਇਸ਼ਕ ਪਤਾਸੇ ਬਣਾਉਂਦਾ ਹਾਂ
ਤੂੰ ਵੀ ਲਿਖੇ ਓ ਖੱਤ ਫਰੋਲਣੀ ਐ
ਮੈਂ ਵੀ ਹੰਝੂਆਂ ਨਾਲ ਲਫ਼ਜ਼ ਪਿਰੋਣਾ ਹਾਂ