ਗੱਲਾਂ ਦੇ ਨਾਲ ਜੇ ਕਰਾਂ Start
ਮੈਂ ਕੁੜੀਏ ਦੱਸਾਂ ਜੇ ਮੇਰੀ ਔਕਾਤ
ਮੈਂ ਲੱਗਾਂ ਜੇ ਕਿਤੇ ਨਾ ਹੱਟਾਂ ਮੈਂ ਪਿੱਛੇ
ਮੈਂ ਅੜਾਂ ਜੇ ਕਿਤੇ ਨਾ ਰੁਕਾਂ ਮੈਂ ਕਿਤੇ
ਮੈਂ ਰਾਤ ਦੀ ਨੇਰੀ ਮੈਂ ਕਾਲੀ ਆਂ ਰਾਤ
ਮੈਂ ਓਹੀ Star ਜਿਦੀ ਨਹੀਂ ਕੋਈ ਮਾਤ
ਮੈਂ ਆਵਾਂ ਜਦੋਂ ਲੱਗੇ ਆਵੇ ਬਰਾਤ
ਮੈਂ ਅੱਖਾਂ ਨਾਲ ਬੋਲਾਂ ਨਾ ਕਰਾਂ ਕੋਈ ਬਾਤ
ਮੈਂ ਓਹੀ ਸਵਾਲ ਜਿਦਾ ਨੀ ਜਵਾਬ
ਮੈਂ ਲਿਖਾਂ ਨਾ ਕਦੀ ਵੀ ਖੋਲ ਕਿਤਾਬ
ਮੈਂ ਥਾਂ 'ਤੇ ਨਬੇੜਾਂ ਨਾ ਰੱਖਾਂ ਹਿਸਾਬ
ਮੈਂ ਕੰਡਾ ਦਾ ਦੱਸਾਂ ਨਹੀਂ ਪਤਾ ਗੁਲਾਬ
ਮੈਂ ਵੱਜਦਾ ਹਿੱਕਾਂ 'ਚ ਮੈਂ ਹਾਂ Punjab
ਮੈਂ ਵੱਜਦਾ ਹਿੱਕਾਂ 'ਚ ਮੈਂ ਹਾਂ Punjab
ਮੈਂ ਵੱਜਦਾ ਹਿੱਕਾਂ 'ਚ ਮੈਂ ਹਾਂ Punjab
ਜੇ ਖੜ ਜਾਵਾਂ ਕਿਤੇ ਤਾਂ ਹਿਲਣਾ ਪਾਪ
ਮੇਰੇ ਲਈ ਰਾਕਾਣੇ ਮੈਂ ਯਾਰਾਂ ਦਾ ਯਾਰ
ਨੀ ਹੋਰਾਂ ਨੂੰ ਚਾਹੇ ਮੈਂ ਲੱਗਾਂ ਖਰਾਬ
ਮੈਂ ਉੱਤੇ ਨੂੰ ਜਾਣਾ ਹਜੇ ਤਾਂ ਫਿਲਹਾਲ
ਤਾਂ ਹੀ ਨਾ ਫਿਕਰ ਤੇ ਨਾ ਹੀ ਖਿਆਲ
ਕੀ ਬੋਲੇ ਜ਼ਮਾਨਾ ਮੇਰੀ ਅੱਡ ਚਾਲ
ਨਾ ਗੌਰ ਕਰਾਂ ਇਹਨਾਂ ਦੇ ਮਾੜੇ ਹਾਲ
ਕਿੰਨੇ ਸੀ ਨਾਲ ਜਿਹੜੇ ਨੀ ਐ ਨਾ ਨਾਲ
ਨੀ ਕਿੰਨੇ ਗੱਦਾਰ ਜੋ ਲੱਗਦੇ ਯਾਰ
ਨੀ ਵਿਚੋਂ ਹੀ ਵਿਚੋਂ ਸੀ Game ਆ ਦਾ ਜਾਲ
ਨੀ ਪਤਾ ਸੀ ਕਿਹੜੇ ਜੋ ਖਾਂਦੇ ਸੀ ਖਾਰ
ਨਾਰਾਂ ਦੇ ਨਾਲ ਬਣੇ ਨੇ ਬੜੀ ਸਾਡੀ
ਪੁੱਛਦੀ ਕੁੜੀ ਕਿੱਥੋਂ ਆਈ ਕਿੰਨੀ ਖਾੜੀ
ਸੋਚਦੇ ਕਈ ਕਿ ਗੁੱਡੀ ਕਿਵੇਂ ਚਾੜ੍ਹੀ
ਮਿਹਨਤ ਦੇ ਨਾਲ ਏ ਦੁਆ ਮੇਰੀ ਮਾਂ ਦੀ
ਉੱਤੋਂ ਮੈਂ ਜਾਵਾਂ ਨੀ ਉੱਤੇ ਨੂੰ ਚੜਦਾ
ਚੜ੍ਹੇ ਜੋ ਅੱਜ ਕੋਈ ਦੇਖ ਨੀ ਜਰਦਾ
ਰੁਕੇ ਨਾ ਕਿਸੇ ਲਈ Time ਪਲ ਦਾ
ਅੱਜ ਦਾ ਗੋਲਾ ਜੋ ਰਾਜਾ ਏ ਕੱਲ ਦਾ
ਦੁੱਕੀ ਨੀ ਟਿੱਕੀ ਨੀ ਚਿੱਕੀ ਮੈਂ ਬਾਦਸ਼ਾਹ
ਸਿਰ 'ਤੇ ਹੱਥ ਰੱਖੇ ਸੱਚੇ ਪਾਤਸ਼ਾਹ
ਨਾਲ ਤਾਂ ਬੈਠ ਕੁੜੇ ਦੱਸਾਂ ਮੈਂ ਤੈਨੂੰ ਕਿ
ਕਿੰਨਾ ਏ ਜੇਰਾ ਤੇ ਕਿੰਨਾ ਏ ਕਾਲਜਾ
ਘੋੜੇ ਤਾਂ ਦੌੜ ਦੇ ਯਾਰ ਨੀ ਗੌਲਦੇ
Number ਲੱਗੇ ਨਾ ਕਰੇਂਗੀ Call ਜੇ
ਕਿੰਨੇ ਨੇ ਸੋਚਦੇ ਕਿੰਨੇ ਨੇ ਬੋਲਦੇ
ਦੇਖ ਚੜ੍ਹਾਈ ਕੁੜੇ ਹੰਝੂ ਵੀ ਡੋਲਦੇ
ਅੱਖਾਂ ਦੇ ਪੱਟੀ ਬੰਨ੍ਹ ਲਾ ਦਾਂ ਨਿਸ਼ਾਨੇ
ਮੈਂ Mint ਲਾਵਾਂ Game ਪਾ ਦਾਂ ਰਕਾਣੇ
ਨੀ ਨਾਰਾਂ ਨੂੰ ਕਾਰਾਂ ਨੂੰ ਪਹਿਲ ਨੀ ਦਿੱਤੀ
ਕਦੇ ਤਾਂ ਹੀ ਨੀ ਕਦੇ ਟੁੱਟੇ ਯਾਰਾਨੇ
ਕਿੱਥੇ ਤੱਕ ਸਾਡੀ ਦੱਸਾਂ ਮਾਰ ਬੁੱਗੇ
ਨੀ ਤੂੰ ਮੰਗਦੀ ਫਿਰਦੀ Knowledge ਮੇਰੇ 'ਤੇ
Chahal ਕੀ ਚੀਜ਼ ਮੈਂ ਦੱਸਾਂ ਕਿਵੇਂ ਤੈਨੂੰ
ਮਾੜਾ ਬੰਦਾ ਲੱਗਾਂ ਚੰਗਾ ਕਿਵੇਂ ਤੈਨੂੰ
Darling Haul ਪਹਿਨ ਜਿਵੇਂ ਤੈਨੂੰ
ਓਹੀ ਤਰ੍ਹਾਂ ਕੁਝ ਪਹਿਨ ਕੁੜੇ ਮੈਨੂੰ
ਮੈਂ Fly Private ਕਰਾਂ Mach 2
ਆਪਣੇ ਦੇਸ਼ ਪਾ ਤਾ ਗਾ Worldwide ਵੀ ਪਾ ਦੂੰ
800 ਤੋਂ G63 ਦੀ Journey ਸਵਾਦ ਆ
ਥੋੜੇ ਚਿਰ ਦੀ ਗੱਲ Grammy ਮੇਰਾ Award ਆ