ਇੱਕ ਤੂੰ ਹੋਵੇ ਇੱਕ ਮੈਂ ਹੋਵਾਂ
ਦੋਨੋ ਤਾਰੇ ਗਿਣੀਏ ਰਾਤੀਂ ਬਹਿ ਕੇ
ਦੋਵੇਂ ਗੱਲਾਂ ਕਰੀਏ ਉਸ ਪਾਰ ਦੀਆਂ
ਆਜਾ ਕੋਲ ਅੱਜ ਬਹਿ ਜਾ ਮੇਰੇ ਖੈ ਕੇ
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ
ਦੋਵੇਂ ਤਾਰੇ ਗਿਣੀਏ ਰਾਤੀਂ ਬਹਿ ਕੇ
ਚਾਨਣੀ ਚ ਮੁੱਖ ਤੇਰਾ ਹੋਰ ਨਿਖਰੇ
ਜਦ ਵਾਲਾਂ ਨੂੰ ਸਵਾਰੇ ਮੇਰੀ ਜਾਨ ਨਿਕਲੇ
ਤੇਰੇ ਭੋਲੇਪਣ ਦਾ ਵੀ ਜਵਾਬ ਨਾ ਕੋਈ
ਦੱਸ ਹੋਰ ਸਾਡਾ ਦਿਲ ਕਿੰਨੀ ਵਾਰ ਫਿਸਲੇ
ਜਿਥੋਂ ਲੰਘਦੀ ਹਵਾ ਵੀ ਓਥੇ ਮਹਿਕੇ
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ
ਦੋਨੋ ਤਾਰੇ ਗਿਣੀਏ ਰਾਤੀਂ ਬਹਿ ਕੇ
ਮੇਰੀ ਬਾਹਾਂ ਵਿੱਚ ਬਾਹਾਂ ਪਾ ਕੇ ਬੈਠ ਮੇਰੇ ਕੋਲ
ਕੋਈ ਸੁਣ ਨਾ ਲਵੇ ਸਾਨੂੰ ਹੌਲੀ ਹੌਲੀ ਬੋਲ
ਤੇਰੀ ਮਿੱਠੀ ਜ਼ੁਬਾਨ ਮੇਰਾ ਦਿਲ ਦਿੱਤਾ ਰੋਲ
ਅੱਜ ਦਿਲ ਵਾਲੇ ਰਾਜ਼ ਸਾਰੇ ਮੇਰੇ ਨਾਲ ਖੋਲ੍ਹ
ਗੱਲ ਗੱਲ ਉੱਤੇ ਮੈਂ ਤੇਰਾ ਮੱਥਾ ਚੁੰਮੀ ਜਾਵਾਂ
ਤੇਰੀਆਂ ਅਦਾਵਾਂ ਦੇਖ ਖੁਸ਼ ਹੋਈ ਜਾਵਾਂ
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ (ਤਾਰੇ ਗਿਣੀਏ ਰਾਤੀਂ)
ਦੋਵੇਂ ਤਾਰੇ ਗਿਣੀਏ ਰਾਤੀਂ ਬਹਿ ਕੇ
ਓ ਸੋਹਣੀਏ, ਏ ਏ (ਹਮੱਮ ਹਮੱਮ)