ਕਿੰਨੇ ਇਲਜ਼ਾਮ ਨੇ ਤੇਰੇ ਵੇ ਸੱਜਣਾਂ ਸਿਰ ਉੱਤੇ ਮੇਰੇ
ਮੈਂ ਸਭ ਕੁੱਝ ਜਰਦੀ ਚੁੱਪ ਕਰਕੇ ਵੇਖ ਲਾ ਮੇਰੇ ਵੀ ਜੇਰੇ
ਮੈਂ ਕਸਮਾਂ ਖਾ ਲਈਆਂ ਏਥੋਂ ਵੱਧ ਕਿ ਹੋਰ ਖਲ਼ਾਵੇਂਗਾ
ਫੇਰ ਵੀ ਜਾਣਾ ਏ ਤਾ ਜਾ ਮੁੜ ਕੇ ਵਾਪਸ ਆਵੇਗਾ
ਜਿਸ ਦਿਨ ਮੁੱਕ ਜਾਣੇ ਨੇ ਸ਼ਾਹ ਆ ਕੇ ਗੱਲ ਨਾਲ ਲਾਵੇਗਾ
ਫੇਰ ਵੀ ਜਾਣਾ ਏ ਤਾ ਜਾ ਮੁੜ ਕੇ ਵਾਪਸ ਆਵੇਗਾ
ਜਿਸ ਦਿਨ ਮੁੱਕ ਜਾਣੇ ਨੇ ਸ਼ਾਹ ਆ ਕੇ ਗੱਲ ਨਾਲ ਲਾਵੇਗਾ
ਇਹ ਗੱਲਾਂ ਤੇਰੀਆਂ ਮੇਰੀਆਂ ਕਿਸੇ ਨਾਲ ਖੋਲ ਸਕਦੀ ਨਾਂ
ਤੇਰੇ ਮੇਰੇ ਪਿਆਰਾਂ ਨੂੰ ਮੈਂ ਇੱਝ ਤਾਂ ਰੋਲ ਸਕਦੀ ਨਾਂ
ਇਹ ਗੱਲਾਂ ਤੇਰੀਆਂ ਮੇਰੀਆਂ ਕਿਸੇ ਨਾਲ ਖੋਲ ਸਕਦੀ ਨਾਂ
ਤੇਰੇ ਮੇਰੇ ਪਿਆਰਾਂ ਨੂੰ ਮੈਂ ਇੱਝ ਤਾਂ ਰੋਲ ਸਕਦੀ ਨਾਂ
ਕਿੰਨੀ ਵਾਰੀ ਕਿਹਾ ਮੈ ਖੁੱਦ ਨੂੰ ਕਿ ਤੈਨੂੰ ਭੁੱਲ ਹੀ ਜਾਣਾ ਏ
ਇਹ ਵੀ ਮੈਨੂੰ ਪਤਾ ਏ ਕਿ ਤੇਰੇ ਬਿਨ ਯਾਰਾ ਮੈ ਤਾ ਫਿਰ ਮਰ ਜਾਣਾ ਏ
ਕਦੇ ਸੋਚਿਆ ਨਹੀਂ ਸੀ ਅਪਾਰ ਏਦਾਂ ਖਰੀਆਂ ਸੁਣਾਵੇਂਗਾ
ਫੇਰ ਵੀ ਜਾਣਾ ਏ ਤਾ ਜਾ ਮੁੜ ਕੇ ਵਾਪਸ ਆਵੇਗਾ
ਜਿਸ ਦਿਨ ਮੁੱਕ ਜਾਣੇ ਨੇ ਸ਼ਾਹ ਆ ਕੇ ਗੱਲ ਨਾਲ ਲਾਵੇਗਾ
ਫੇਰ ਵੀ ਜਾਣਾ ਏ ਤਾ ਜਾ ਮੁੜ ਕੇ ਵਾਪਸ ਆਵੇਗਾ
ਜਿਸ ਦਿਨ ਮੁੱਕ ਜਾਣੇ ਨੇ ਸ਼ਾਹ ਆ ਕੇ ਗੱਲ ਨਾਲ ਲਾਵੇਗਾ