LyricFind Logo
LyricFind Logo
Profile image icon
Lyric cover art

Ikko Dil

Apple Music logo
Deezer logo
Spotify logo
Lyrics
ਖਾਲੀ ਕਰ ਗਿਆ ਖੁਦ ਹੀ ਭਰ ਕੇ
ਚੁੱਪ ਮੈਂ ਹੋ ਗਈ ਅੰਦਰੋਂ ਮਰ ਕੇ
ਪੁੱਛਦੀ ਨਾ ਮੈਂ ਕਿੱਥੇ ਜਾਣਾ
ਨਾਲ ਲੈ ਜਾਂਦਾ ਜੇ ਹੱਥ ਫੜ ਕੇ

ਮੈਂ ਕੀ ਤੇਰਾ ਖੋਇਆ ਏ ਵੇ
ਕਿਉਂ ਮੇਰਾ ਦਿਲ ਰੋਇਆ ਏ ਵੇ
ਮੈਂ ਕੀ ਤੇਰਾ ਖੋਇਆ ਏ ਵੇ
ਕਿਉਂ ਮੇਰਾ ਦਿਲ ਰੋਇਆ ਏ ਵੇ

ਚੂਰ ਹੋਏ ਟੁਕੜੇ ਨੂੰ
ਦੱਸ ਕਿਵੇਂ ਜੋੜੇਂਗਾ
ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ

ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ
ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ

ਕਿਤੇ ਨਾ ਮੈਂ ਤਰਲੇ ਤੇਰੇ
ਪੈਰ ਵੀ ਫੜ ਫੜ ਵੇਖ ਲਈ ਤੇਰੇ
ਜੀ ਤਾਂ ਕਰਦਾ ਛੱਡ ਕੇ ਤੁਰ ਜਾਵਾਂ
ਤੈਨੂੰ ਛੱਡਣਾ ਵੱਸ ਨਹੀਂ ਮੇਰੇ

ਝੂਠ ਤੇਰੇ ਨੂੰ ਸੱਚ ਜਾਣ ਕੇ
ਦੱਸ ਵੇ ਦੱਸ ਖੱਟ ਕੀ ਲੈਇਆ
ਤੂੰ ਕਹਿੰਦਾ ਸੀ ਇਸ਼ਕ ਤਾਂ ਕੱਚ ਹੈ
ਮੈਂ ਤਾਂ ਕੱਚ ਵੀ ਪੀ ਲੈਇਆ

ਹਾਏ ਮੇਰੀਆਂ ਵਫਾਵਾਂ
ਦੱਸ ਕਿਵੇਂ ਮੋੜੇਂਗਾ

ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ
ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ

ਮੇਰੇ ਵਰਗੀ ਹੀ ਦੇ ਦੇਵੇ
ਰੱਬ ਤੈਨੂੰ ਇਕ ਧੀ ਦੇ ਦੇਵੇ
ਉਹਨੂੰ ਕੋਈ ਪੀੜ ਨਾ ਖਾਵੇ
ਉਹਨੂੰ ਕੋਈ ਰੋਗ ਨਾ ਲਾਵੇ

ਉਹਦੀ ਜ਼ਿੰਦਗੀ ਵਿੱਚ ਕਦੇ ਕੋਈ
ਸੰਧੂਆਂ ਦਾ ਕੁਲਦੀਪ ਨਾ ਆਵੇ
ਕੋਈ ਮੰਗੇ ਜੇ ਹਿਸਾਬ
ਕਿਵੇਂ ਝੂਠ ਜੋੜੇਂਗਾ

ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ
ਇੱਕੋ ਦਿਲ ਸਾਡਾ ਯਾਰਾ
ਕਿੰਨੀ ਵਾਰ ਤੋੜੇਂਗਾ

WRITERS

Sandhu Kuldeep

PUBLISHERS

Lyrics © Sentric Music

Share icon and text

Share


See A Problem With Something?

Lyrics

Other