LyricFind Logo
LyricFind Logo
Profile image icon
Lyric cover art

Baaz

Apple Music logo
Deezer logo
Spotify logo
Lyrics
ਦੋਨੋ ਵੀਰਨ ਵੇਖਕੇ ਹੋਗੇ ਸਖਤ ਹੈਰਾਨ ,
ਅੱਖੀਓ ਆਂਸੂੰ ਨਿਕਲਕੇ ਮੁੱਖ ਪਰ ਗਿਰਦੇ ਜਾਣ।

ਗਨੀ ਨਬੀ ਦੇਖ ਕੇ ਹੈਰਾਨ ਹੋਗੇ ਆ
ਚਿਹਰਾ ਕੁਮਲਾਇਆ ਵਾ ,
ਮੁੜਕੇ ਨਾ ਹਰੀ ਚਰਨਾਂ ਤੇ ਢਹਿਗੇ ਆ
ਭੀਲਣੀ ਦੇ ਆਇਆ ਵਾ।

ਚੰਦ ਜੈਸਾ ਚਿਹਰਾ ਉਲਟਾਇਆ ਪੱਲਾ ਤੂੰ,
ਕਿਉਂ ਲਕੋਇਆ ਤਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ ।

ਕਿਹੜੀ ਥਾਂ ਗਵਾਈਆਂ ਲਾਲਾਂ ਦੀਆਂ ਜੋੜੀਆਂ
ਦੋ ਮਹਿਲ ਕਿੱਧਰ ਐ ,
ਕਿੱਥੇ ਅਸਵਾਰ ਦਰਿਆਈ ਘੋੜੀਆਂ
ਕਿਉਂ ਛਾ ਗਿਆ ਦਲਿੱਧਰ ਐ ।

ਕਿੱਥੇ ਨੀਲਾ ਛੱਡਿਆ ਚਰਨ ਤਲਾ ਤੂੰ
ਦਿਸੇ ਨਾ ਤਾਜ ਵਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

ਟਹਿਲਣਾ ਦਿਸਣ ਦੋਵੇਂ ਭਾਗੋ ਬੀਬੋ
ਨਾ ਨਾ ਰਣਜੀਤ ਖੜਕੇ ,
ਅੱਗੇ ਵਾਂਗੂ ਬੋਲੀ ਦਾ ਜੈਕਾਰਾ
ਜੀਬੋਂ ਨਾ ਨਾ ਸੁਨਣ ਗੜਕੇ ।

ਦੱਸ ਕਿਹੜੀ ਨਦੀ ਚ ਡਬੋਲਿਆ ਪੱਲਾ ਤੂ
ਕਿਉ ਮੱਧਮ ਅਵਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

ਘੋੜੇ ਨੂੰ ਕਰਨ ਕੇ ਦਰੋਨਾ ਫੱਟ ਦੇ
ਕੀਹਣੇ ਹਲਾਤਾ ਆਸਨਾ,
ਦੋਹੇ ਬਾਹਾਂ ਮਾਰਕੇ ਝੁਝੋੜਾ ਪੱਟਦੇ
ਉਹ ਫਿਰਦਾ ਦੁਸ਼ਾਸ਼ਨ ਆ ।

ਹਾਥੀ ਨੂੰ ਚਲਾਦੇ ਕੁੰਨਤੀ ਦਿਆ ਮੱਲਾ ਤੂੰ
ਪੈ ਦਲਾਂ ਚ ਭਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

ਉੱਠ ਵਾਂਗੂ ਰਿੰਗਦੇ ਧੁਨਸ਼ ਵਾਲਿਆ
ਕਦੋਂ ਗਦਰ ਮੱਚ ਗਿਆ,
ਹੋਊ ਤੈਂ ਔਰੰਗਜ਼ੇਬ ਤਾਈ ਭਾਲਿਆ
ਤੁਸਾਂ ਤੋਂ ਕਿਵੇ ਬਚ ਗਿਆ।

ਸਾਰ ਪਾਰ ਕੱਢਦੇ ਦਸਾਂ ਚੋਂ ਭੱਲਾ ਤੂੰ
ਤੇ ਚਿੱਤ ਕਿਉਂ ਨਰਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

ਜਿਹੜਾ ਚੜਿਆ ਮੌਤ ਨੂੰ ਵਿਉਣ ਲਾੜਾ ਸੀ
ਪੈ ਅਸਮਾਨੋ ਬਿੱਝ ਗਈ ,
ਲਹੂ ਨਾਲ ਲਿਭੜਿਆ ਨੂਰਾਨੀ ਦਾੜਾ ਸੀ
ਸੁੱਚੀ ਪੁਸ਼ਾਕ ਭਿੱਜ ਗਈ ।

ਅੱਜ ਯਾਦ ਕੀਤਾ ਸੀ ਮਿਲਾਤਾ ਅੱਲਾ ਤੂੰ
ਜੀ ਉਮਰ ਦਰਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

ਪਾਪਣਾ ਹਕੂਮਤਾਂ ਸਿਰੋਂ ਨਾ ਲਹਿਗੀਆ
ਦਸਮੇਸ਼ ਰੁੱਲ ਗਿਆ ,
ਜੌਹਰ ਦੀ ਨਮਾਜੋਂ ਦੋ ਹਕਾਇਤਾਂ ਰਹਿਗੀਆ
ਮੈਂ ਨਫਸ ਭੁੱਲ ਗਿਆ ।

ਬਾਬੂ ਜੀ ਹੁਣੇ ਸਮੇਟ ਤਾ ਮਸੱਲਾ ਤੂੰ
ਅੱਧੀ ਰਹੇ ਨਮਾਜ ਹੈ ,
ਫਿਰੇ ਪਰਿਵਾਰ ਵਾਰ ਕੇ ਇੱਕਲਾ ਤੂੰ
ਕਿੱਥੇ ਸਫੈਦ ਬਾਜ ਹੈ।

WRITERS

Babu Raja Ali

PUBLISHERS

Lyrics © Ambala Productions

Share icon and text

Share


See A Problem With Something?

Lyrics

Other