LyricFind Logo
LyricFind Logo
Profile image icon
Lyric cover art

Gair Kanooni Aashiq

Apple Music logo
Deezer logo
Spotify logo
Lyrics
ਨਾਂਹ ਜੁਗਨੂੰ ਹਾਂ ਨਾਂਹ ਤਾਰੇ ਹਾਂ ਨਾਂਹ ਧੋਖੇ ਹਾਂ ਨਾਂਹ ਲਾਰੇ ਹਾਂ
ਅਸੀਂ ਜੰਮੇ ਜਾਏ ਅਣਖਾਂ ਦੇ ਧਰਤੀ ਦੇ ਰਾਜ ਦੁਲਾਰੇ ਹਾਂ
ਜੋ ਫਿਤਰਤ ਹੈ ਉਹ ਵੱਖਰੀ ਹੈ ਜੋ ਦਿਲ ਹੈ ਬਹੁਤ ਸ਼ੁਦਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ

ਗ਼ੈਰ ਕਨੂੰਨੀ ਆਸ਼ਿਕ ਹਾਂ

ਨਾ ਲਿਫਦੇ ਹਾਂ ਨਾ ਝੋਰਾ ਹੈ ਨਾ ਦੱਲਿਆਂ ਦੇ ਹੱਥ ਵਿਕਦੇ ਹਾਂ
ਨਾ ਪੱਤਰੀ ਹੈ ਨਾ ਟੇਵਾ ਹੈ ਅਸੀਂ ਆਪ ਮੁਕੱਦਰ ਲਿਖਦੇ ਹਾਂ
ਹਾਂ ਪਿੱਛੇ ਮੁੜਨਾ ਸਿੱਖੇ ਨਹੀਂ ਲਈ ਗੁੜਤੀ ਵਿੱਚ ਅੜਵਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ

ਹੋ ਹੋ ਹੋ ਹੋ

ਨ੍ਹੇਰੀ ਹੈ ਜਾਂ ਬਾਰਿਸ਼ ਹੈ ਸਾਡੇ ਚੁੱਲ੍ਹੇ ਦੀ ਅੱਗ ਬੁਝਦੀ ਨਈਂ
ਇਸ਼ਕਾਂ ਦੇ ਸਕੇ ਸਬੰਧੀ ਹਾਂ ਸਾਨੂੰ ਨਫਰਤ ਦੀ ਗੱਲ ਸੁੱਝਦੀ ਨਈਂ
ਹੱਥਾਂ ਵਿਚ ਬੇਸ਼ੱਕ ਛਾਲੇ ਨੇ ਪਰ ਦਿਲ ਤਾਂ ਨਰਮ ਮਲਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ

ਗ਼ੈਰ ਕਨੂੰਨੀ ਆਸ਼ਿਕ ਹਾਂ

ਬੜੇ ਬੇਦਰਦੀ ਬੇ ਬੰਦੇ ਆਂ ਤੇ fit ਨੀ system ਸੁਸਟਮ ਲਈ
ਵਿਛ ਜਾਣਾ ਆਉਂਦਾ ਯਾਰਾਂ ਲਈ ਅੜ ਜਾਣਾ ਆਉਂਦਾ ਖੁੰਦਕ ਲਈ
ਹਾਂ! ਤਰਲੇ-ਤੁਰਲੇ ਕਰਦੇ ਨਹੀਂ ਅਸੀਂ ਖੁਰਦਰੀ ਖੋਪੜ ਪਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ
ਅਸੀਂ ਗ਼ੈਰ ਕਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ

ਦਿਲ ਹਰ ਪਲ ਸ਼ਾਇਰੀ ਕਰਦਾ ਹੈ ਤੇ ਸਿਰ ਵਿੱਚ ਜੜੀ ਬਗਾਵਤ
ਬਹਿੰਦੇ ਹਾਂ ਅੱਗ ਦੇ ਆਸਣ ‘ਤੇ ਸਾਡਾ ਕਰਦੀ ਮੌਤ ਸਵਾਗਤ ਹੈ
ਹਾਂ ਜਦ ਵੀ ਸੁੱਤੇ ਕੰਡਿਆਂ ‘ਤੇ ਤਖਤਾਂ ਨੂੰ ਬਿਪਤਾ ਪਾਈ ਹੈ
ਅਸੀਂ ਗ਼ੈਰ ਕਾਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ
ਅਸੀਂ ਗ਼ੈਰ ਕਾਨੂੰਨੀ ਆਸ਼ਿਕ ਹਾਂ ਸਾਡੀ ਵਕਤਾਂ ਨਾਲ ਲੜਾਈ ਹੈ

WRITERS

Baba Beli, Rana Ranbir

PUBLISHERS

Lyrics © TUNECORE INC, TuneCore Inc., IPRS

Share icon and text

Share


See A Problem With Something?

Lyrics

Other