ਤੈਨੂੰ ਮੇਰੀ ਮੈਨੂੰ ਤੇਰੀ ਲੋੜ ਕਿੰਨੀ ਸੋਹਣਿਆ
ਤੈਨੂੰ ਮੇਰੀ ਮੈਨੂੰ ਤੇਰੀ ਲੋੜ ਕਿੰਨੀ ਸੋਹਣਿਆ
ਵੇ ਹਾਣੀਆਂ ਦਿਲਾਂ ਕੋਲੋਂ ਪੁੱਛ ਵੇ ਕੋਈ
ਤੇਰੇ ਨੂੰ ਵੀ ਪੁੱਛਿਆ ਮੈਂ ਮੇਰੇ ਨੂੰ ਵੀ ਪੁੱਛਿਆ
ਤੇਰੇ ਨੂੰ ਵੀ ਪੁੱਛਿਆ ਮੈਂ ਮੇਰੇ ਨੂੰ ਵੀ ਪੁੱਛਿਆ
ਵੇ ਹਾਣੀਆਂ ਪੁੱਛ ਪੁੱਛ ਖੁਸ਼ ਵੇ ਹੋਈ
ਦਿਲ ਨਾਲ ਸੁਣੀਂ ਇਕ ਗੱਲ ਤੈਨੂੰ ਕਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਵੇ ਉਦੋਂ ਅਸੀਂ ਹੱਥ ਜੋੜਕੇ ਤੈਨੂੰ ਰੱਬ ਕੋਲੋਂ ਮੰਗਿਆ ਸੀ
ਵੇ ਉਦੋਂ ਅਸੀਂ ਹੱਥ ਜੋੜਕੇ ਤੈਨੂੰ ਰੱਬ ਕੋਲੋਂ ਮੰਗਿਆ ਸੀ
ਸੁਣਦੇ ਨੇ ਗੱਲਾਂ ਲੋਕੀਂ ਲੱਖ ‘ਤੇ ਹਜ਼ਾਰ ਵੇ
ਸਾਨੂੰ ਪਰ ਇੱਕੋ ਤੇਰੀ ਸੁਣੇ ਵਾਰ-ਵਾਰ ਵੇ
ਤੂੰ ਸਿਰ ਆਪਣੇ ‘ਤੇ ਮੇਰੀ ਜ਼ਿੰਮੇਵਾਰੀ ਲੈਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਤੋਹਫਾ ਅਨਮੋਲ ਮੈਨੂੰ ਦਿੱਤਾ ਇਕ ਲੇਖਾਂ ਵੇ
ਨਿੱਕੀ-ਨਿੱਕੀ ਖੁਸ਼ੀ ਲਈ ਮੈਂ ਤੇਰੇ ਵੱਲ ਵੇਖਾਂ ਵੇ
ਐਨੇ ਨਾਲ ਖਿੜੀ ਰਹਿੰਦੀ ਸੱਧਰਾਂ ਦੀ ਟਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਰੱਬ ਦਿਆਂ ਦਰਾਂ ਤੋਂ ਮੈਂ ਏਹੋ ਮੰਗਾਂ ਵਰ ਵੇ
ਮੈਥੋਂ ਨਾ ਗੁਆਚੇਂ ਮੈਨੂੰ ਮੈਨੂੰ ਲੱਗਾ ਰਹਿੰਦਾ ਡਰ ਵੇ
ਅਸਾਂ ਵੀ ਨਾ ਰਹਿਣਾ ਸਾਡੀ ਆਸ ਜਦੋਂ ਢਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ
ਬਾਗਾਂ ਵਿਚ ਬਹਾਰਾਂ ਆਈਆਂ ਕੂਕਦੀਆਂ ਨੇ ਕੋਲਾਂ
ਬਾਗਾਂ ਵਿਚ ਬਹਾਰਾਂ ਆਈਆਂ ਕੂਕਦੀਆਂ ਨੇ ਕੋਲਾਂ
ਜੀ ਕਰਦਾ ਤੇਰੇ ਬੈਠ ਸਾਹਮਣੇ ਦਿਲ ਦੀਆਂ ਗੱਲਾਂ ਬੋਲਾਂ
ਸੁਣੀ ਜੋਗੀਆ ਵੇ ਤੇਰੀ ਬੀਨ ਸਾਨੂੰ ਕੀਲਦੀ
ਸੁਣੀ ਜੋਗੀਆ ਵੇ ਤੇਰੀ ਬੀਨ ਸਾਨੂੰ ਕੀਲਦੀ
ਬੀਨ ਸਾਨੂੰ ਕੀਲਦੀ, ਕੀਲਦੀ, ਕੀਲਦੀ