LyricFind Logo
LyricFind Logo
Profile image icon
Lyric cover art

Jhanjhar Da Chahnkara

Apple Music logo
Deezer logo
Spotify logo
Lyrics
ਇਹ ਝਾਂਝਰ ਸ਼ਿਨਕਾਰਨ ਦੇ ਸੋਣਿਓ!
ਹਾਏ ਪੱਟ ਸੁਟਿਆ ਹੀ
ਆ ਕੋਲਾਂ ਲੰਘ ਚੱਲੇ ਦੇ ਮੁੱਖ ਕੋ ਆਕੇ, ਜਰਾ ਗੱਲ ਤੇ ਸੁਣਜੋ ਮਾਲਕੋ

ਤੇਰੀ ਝਾਂਝਰ ਦਾ ਛਣਕਾਰਾ ਨੀ, ਦਿਲ ਕਰ ਗਿਆ ਪਾਰਾ ਪਾਰਾ
ਨੀ ਦਿਲ ਕਰ ਗਿਆ ਪਾਰਾ ਪਾਰਾ ਨੀ, ਤੇਰੀ ਝਾਂਝਰ ਦਾ ਛਣਕਾਰਾ ਨੀ

ਵੇ ਤੇਰੇ ਲੱਗਦੇ ਨੇ ਬੋਲ ਪਿਆਰੇ, ਵੇ ਪਰ ਡਰ ਦੁਨੀਆ ਦਾ
ਹਾਏ ਪਰ ਡਰ ਦੁਨੀਆ ਦਾ ਮਾਰੇ, ਵੇ ਤੇਰੇ ਲੱਗਦੇ ਨੇ ਬੋਲ ਪਿਆਰੇ

ਵੇ ਗੱਲ ਸੁਣ ਹੁਸਨਾ ਦੀਏ ਪਰੀਏ ਨੀ, ਚੱਲ ਬਹਿ ਕੇ ਗੱਲਾਂ
ਚੱਲ ਬਹਿ ਕੇ ਗੱਲਾਂ ਕਰੀਏ ਨੀ, ਕੋਈ ਲੱਭ ਕੇ ਨਹਿਰ ਕਿਨਾਰਾ ਨੀ
ਓ ਤੇਰੀ ਝਾਂਝਰ ਦਾ ਛਣਕਾਰਾ ਨੀ

ਇੱਕ ਆਸ਼ਿਕ ਨਜ਼ਰ ਹਜ਼ਾਰਾਂ ਦੀ, ਇਹ ਦੁਨੀਆ ਦੁਸ਼ਮਣ ਹਾਏ
ਇਹ ਦੁਨੀਆ ਦੁਸ਼ਮਣ ਪਿਆਰਾਂ ਦੀ, ਇੱਕ ਆਸ਼ਿਕ ਨਜ਼ਰ ਹਜ਼ਾਰਾਂ ਦੀ

ਕੋਈ ਕਰੀਏ ਗੱਲ ਇਕਰਾਰਾਂ ਦੀ, ਮੈਂ ਪਾਵਾਂ ਬਾਤ
ਮੈਂ ਪਾਵਾਂ ਬਾਤ ਪਿਆਰਾਂ ਦੀ, ਤੂੰ ਬਹਿ ਕੇ ਭਰੀਂ ਹੁੰਗਾਰਾ ਨੀ
ਤੇਰੀ ਝਾਂਝਰ ਦਾ ਛਣਕਾਰਾ ਨੀ

ਲੋਕਾਂ ਤੋਂ ਬਚ ਕੇ ਰਹਿ ਸੱਜਣਾ, ਗੱਲ ਜਾਊ ਸਿਆਪਾ ਹਾਏ
ਗੱਲ ਜਾਊ ਸਿਆਪਾ ਪੈ ਸੱਜਣਾ, ਲੋਕਾਂ ਤੋਂ ਬਚ ਕੇ ਰਹਿ ਸੱਜਣਾ

ਰੱਬ ਯਾਦ ਨਾ ਸਾਨੂੰ ਫਿਰ ਹੋਵੇ ਨੀ, ਮੇਰੀ ਛਾਤੀ ਤੇ ਤੇਰਾ
ਮੇਰੀ ਛਾਤੀ ਤੇ ਤੇਰਾ ਸਿਰ ਹੋਵੇ, ਕੋਈ ਵੱਖਰਾ ਹੋਵੇ ਨਜ਼ਾਰਾ ਨੀ
ਤੇਰੀ ਝਾਂਝਰ ਦਾ ਛਣਕਾਰਾ ਨੀ

ਜ਼ਿੱਦ ਨਾ ਕਰ ਦਿਲਬਰਜਾਨੀ ਵੇ, ਤੇਰੀ ਸੋਹਲ ਜਿਹੀ
ਤੇਰੀ ਸੋਹਲ ਜਿਹੀ ਜ਼ਿੰਦਗਾਨੀ ਵੇ, ਜ਼ਿੱਦ ਨਾ ਕਰ ਦਿਲਬਰਜਾਨੀ ਵੇ

ਤੈਨੂੰ ਕਹੇ ਬਖ਼ਤੜੀਵਾਲਾ ਨੀ, ਨਾ ਡਰ ਦੁਨੀਆ ਤੋਂ
ਨਾ ਡਰ ਦੁਨੀਆ ਤੋਂ ਬਾਹਲਾ ਨੀ, ਇੰਜ ਹੋਣਾ ਨਹੀਂਓ ਗੁਜ਼ਾਰਾ ਨੀ
ਤੇਰੀ ਝਾਂਝਰ ਦਾ ਛਣਕਾਰਾ ਨੀ

ਤੇਰਾ ਆਉਂਦਾ ਪਿਆਰ ਬਥੇਰਾ ਵੇ, ਪਰ ਵੱਸ ਨਹੀਂ ਚੱਲਦਾ
ਪਰ ਵੱਸ ਨਹੀਂ ਚੱਲਦਾ ਮੇਰਾ ਵੇ, ਤੇਰਾ ਆਉਂਦਾ ਪਿਆਰ ਬਥੇਰਾ ਵੇ

WRITERS

HAKAM BHAKTRIWALA

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist