ਜੋ ਰੰਗ ਮੋਹੱਬਤ ਦਾ ਓਹ ਚੜ੍ਹ ਗਿਆ ਮੇਰੇ ਤੇ
ਲੈ ਸ਼ਰਮਆਮ ਕਹਿੰਦੀ ਹਾਂ ਮਰ ਗਈ ਤੇਰੇ ਤੇ
ਜੋ ਰੰਗ ਮੋਹੱਬਤ ਦਾ ਓਹ ਚੜ੍ਹ ਗਿਆ ਮੇਰੇ ਤੇ
ਲੈ ਸ਼ਰਮਆਮ ਕਹਿੰਦੀ ਹਾਂ ਮਰ ਗਈ ਤੇਰੇ ਤੇ
ਜੇ ਲਾਈਆਂ ਮੇਰੇ ਨਾਲ ਵੇ ਤਾਂ ਰੱਖੀ ਪਰ ਖਿਆਲ ਵੇ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਕਦੇ ਰੁੱਸ ਰੁੱਸ ਬਹਿਣੀ ਆਂ ਕਦੇ ਹੱਸ ਕੇ ਸਾਰ ਦਿਯਾਂ
ਹਾਲੇ ਮੈਂ ਜਾਣਾ ਨਾ ਗਹਰਾਈਆਂ ਪਿਆਰ ਦਿਯਾਂ
ਕਦੇ ਰੁੱਸ ਰੁੱਸ ਬਹਿਣੀ ਆਂ ਕਦੇ ਹੱਸ ਕੇ ਸਾਰ ਦਿਯਾਂ
ਹਾਲੇ ਮੈਂ ਜਾਣਾ ਨਾ ਗਹਰਾਈਆਂ ਪਿਆਰ ਦਿਯਾਂ
ਮੈਨੂੰ ਵੀ ਆਪਣੇ ਵਰਗੀ ਕਰ ਲਈ ਵੇ ਤੂੰ ਜਦ ਮਰਜ਼ੀ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਦਿਲ ਡੁੱਬ ਡੁੱਬ ਜਾਂਦਾ ਵੇ ਕਈ ਵਾਰੀ ਤੇਰੇ ਲਈ
ਓਹ ਪਲ ਮੁਸ਼ਕਿਲ ਹੁੰਦੇ ਨੇ ਕੱਟਣੇ ਮੇਰੇ ਲਈ
ਦਿਲ ਡੁੱਬ ਡੁੱਬ ਜਾਂਦਾ ਵੇ ਕਈ ਵਾਰੀ ਤੇਰੇ ਲਈ
ਓਹ ਪਲ ਮੁਸ਼ਕਿਲ ਹੁੰਦੇ ਨੇ ਕੱਟਣੇ ਮੇਰੇ ਲਈ
ਜੀ ਲਗਨੋ ਹਟ ਜਾਂਦਾ ਵੇ ਬੀਪੀ ਜਿਹਾ ਘੱਟ ਜਾਂਦਾ ਵੇ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਹੁਣ ਕਿਸੇ ਵੀ ਕੀਮਤ ਤੇ ਤੈਨੂੰ ਛੱਡ ਨਈ ਸਕਦੀ ਵੇ
ਤੂੰ ਲਿਪਟ ਗਿਆ ਰੂਹ ਨਾਲ ਦਿਲੋਂ ਕੱਡ ਨਈ ਸਕਦੀ ਵੇ
ਹੁਣ ਕਿਸੇ ਵੀ ਕੀਮਤ ਤੇ ਤੈਨੂੰ ਛੱਡ ਨਈ ਸਕਦੀ ਵੇ
ਤੂੰ ਲਿਪਟ ਗਿਆ ਰੂਹ ਨਾਲ ਦਿਲੋਂ ਕੱਡ ਨਈ ਸਕਦੀ ਵੇ
ਸੁਣ ਸਿੰਘਜੀਤ ਚੰਕੋਈਆਂ ਤੇਰੇ ਮੇਰੇ ਵਰਗੀ ਕੋਈ ਨਾ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ
ਮੇਰਾ ਦਿਲ ਕੱਚ ਵਰਗਾ ਮੁੰਡਿਆ ਵੇ ਤੋੜੀ ਨਾ