LyricFind Logo
LyricFind Logo
Profile image icon
Lyric cover art

Seyana Putt

Apple Music logo
Deezer logo
Spotify logo
Lyrics
ਤੂੰ ਰੋਜ਼ ਗੁਰੂ ਘਰ ਜਾਵੇਂ ਬੇਬੇ ਜਿਹਦੇ ਵਾਸਤੇ
ਸੁਣੂਗਾ ਜ਼ਰੂਰ ਰੱਬ ਤੇਰੀ ਅਰਜ਼ੀ
ਆਪਣੇ ਵੱਲੋਂ ਤਾਂ ਪੂਰੀ ਮਿਹਨਤ ਮੈਂ ਕਰੂੰ
ਰੰਗ ਲਾਉਣੇ ਮਿਹਨਤਾਂ ਨੂੰ ਉਹਦੀ ਮਰਜ਼ੀ
ਬੇਬੇ ਪਹਿਲਾਂ ਨਾਲੋਂ ਹੋ ਗਿਆ ਸਿਆਣਾ ਪੁੱਤ ਤੇਰਾ
ਹੁਣ ਨੀ ਕਦੇ ਵੀ ਤੇਰੀ ਗੱਲ ਮੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦੇ ਹੰਕਾਰ ਤੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦੇ ਹੰਕਾਰ ਤੋੜਦਾ

ਹੋ ਬਾਲਿਆਂ ਦੀ ਛੱਤ ਅੱਜ ਕੋਈ ਗੱਲ ਨੀ
ਦੇਖੀਂ ਕੁੱਲੀਆਂ ਤੋਂ ਬੇਬੇ ਕਿਵੇਂ ਮਹਲ ਬਣਦੇ
ਮੇਰੇ ਕੋਲੋਂ ਮੰਗਦੇ ਸਲਾਹਾਂ ਮੈਂ ਦਿਖਾ ਦੂੰ
ਅੱਜ ਜਿਹੜੇ ਰਹਿੰਦੇ ਮੂਹਰੇ ਛਾਤੀ ਤਣਦੇ
ਆ ਜੋ ਮਾਡਲ 77 ਬਰਾਂਡੇ ਵਿੱਚ ਖੜਾ
ਨੀਲੇ ਫੋਰਡ ਤੋਂ ਬਣਾਉਣਾ ਅਸੀਂ ਪਿੱਕਾ ਫੋਰਡ ਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦੇ ਹੰਕਾਰ ਤੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦੇ ਹੰਕਾਰ ਤੋੜਦਾ

ਹੋ ਮੋਢੇ ਚੱਕ ਬਾਪੂ ਨੇ ਘੁਮਾਇਆ ਪੁੱਤ ਨੂੰ
ਮੈਂ ਵੀ ਬਾਪੂ ਨੂੰ ਜਹਾਜ਼ਾਂ ’ਤੇ ਘੁਮਾਉਣੀ ਦੁਨੀਆ
ਆੜ੍ਹਤੀਆਂ ਮੁੜ ਜਾਂਦਾ ਰੋਅਬ ਝਾੜ ਕੇ
ਸਾਡੇ ਲਈ ਉਹਨੇ ਬਹੁਤ ਗੱਲਾਂ ਸੁਣੀਆਂ
ਹੁਣ ਭਾਵੇਂ ਗਿੱਜੇ ਵਿੱਚ ਭਾਂਣ ਰਹਿੰਦੀ ਏ
ਦੇਖੀਂ ਥੋੜਾ ਟਾਈਮ ਖੜ੍ਹ ਡਾਲਰ ਮੈਂ ਜੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦਾ ਹੰਕਾਰ ਤੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦਾ ਹੰਕਾਰ ਤੋੜਦਾ

ਹੋ ਸਾਰਿਆਂ ਦੇ ਕੱਢਣੇ ਭੁਲੇਖੇ ਸ਼ੌਂਕ ਨਾਲ
ਜੱਜਲ ਵਾਲੇ ਤੇ ਜਿਹੜੇ ਰਹਿੰਦੇ ਹੱਸਦੇ
ਦੱਸਦੀ ਉਹਨਾਂ ਨੂੰ ਤੇਰਾ ਸਿੱਧੂ ਨੀ ਨਿਕੰਮਾ
ਫਿਰਦੇ ਆ ਬੇਬੇ ਜੋ ਨਿਕੰਮਾ ਦੱਸਦੇ
ਖੜੇ ਮੋਢੇ ਨਾਲ ਮੋਢਾ ਜੋੜ ਬੀਟ ਵਰਗੇ
ਕੱਢੂ ਸਭ ਦੇ ਭੁਲੇਖੇ ਨਾ ਮੈਂ ਗੱਪ ਰੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦਾ ਹੰਕਾਰ ਤੋੜਦਾ
ਮੈਨੂੰ ਕਹਿ ਕੇ ਜੋ ਨਿਕੰਮਾ ਤੇਰਾ ਦਿਲ ਤੋੜਦੇ
ਤੇਰਾ ਪੁੱਤ ਦੇਖੀਂ ਉਹਨਾਂ ਦੇ ਹੰਕਾਰ ਤੋੜਦਾ

WRITERS

SIDHU JAJJAL

PUBLISHERS

Lyrics © IPRS

Share icon and text

Share


See A Problem With Something?

Lyrics

Other