ਮੈਨੂੰ ਯਾਰੀ 'ਚ star ਨਹੀਓਂ ਸੋਹਣੀਏ ਦਗੇ ਮਿਲੇ ਆ
ਮੇਰੇ ਆਪਣਿਆਂ ਨਾਲ ਮੇਰੇ ਕਿੰਨੇ ਗਿਲੇ ਆ
ਏਥੇ ਨਾਲ ਦੇ ਜੰਮੇ ਤਾਂ ਸਾਰੇ ਤੁਰ ਗਏ ਰਕਾਨੇ
ਉੱਦਾਂ ਕਿੰਨਿਆਂ ਦੇ ਨਾਲ ਅਸੀਂ ਘੁਲੇ ਮਿਲੇ ਆ
ਨੀ ਜੰਗ ਜ਼ਿੰਦਗੀ ਦੀ ਕੱਲੇ ਫਤਿਹ ਕਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ
ਓ ਤੈਨੂੰ ਫ਼ੋਨ ਵੀ ਕਰੇ ਸੀ ਮੈਂ
ਆਇਆ ਉਹਨਾ ਦਾ ਜਵਾਬ ਕੋਈ ਨਹੀਂ
ਬਿਨ ਤੇਰੇ ਦੂਜਾ ਖ਼ਵਾਬ ਕੋਈ ਨਹੀਂ
ਨੀ ਮੈਂ ਉਹਨਾਂ ਚੋਂ ਮੁਕੱਦਰਾਂ ਨਾਲ ਜਿਹੜੇ ਲੜੇ ਆ
ਜ਼ੋਰ ਹਿੱਕ ਦਾ ਐ ਆਪਣੇ ਪੈਰਾਂ ਤੇ ਖੜ੍ਹੇ ਆ
ਜ਼ਿਆਦਾ ਝੱਲ ਵੀ ਨੀ ਸਕਦਾ ਮੈਂ ਸੋਹਣੀਏ ਡਰਾਮਿਆਂ ਨੂੰ
ਫ਼ੋਨ ਫਾਨ ਸੁੱਟ ਤੇ ਕਦੋਂ ਦੇ ਪਰੇ ਆ
ਹੋ ਗੱਲ feel ਵਾਲੀ ਅੱਗੇ ਪਿੱਛੇ ਕਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ
ਅਜੇ ਆਪਣੇ ਖ਼ਾਬ ਮਿੱਠੇ ਪਰ੍ਹਾਂ ਰੱਖ ਨੀ
ਇਹਨਾਂ ਮਿੱਠਿਆਂ ਪਲਾਂ ਨੂੰ ਬਿੱਲੋ ਪਾ ਲੈ ਨੱਥ ਨੀ
ਅਸੀਂ ਹੋਵਾਂਗੇ ਤੇਰੇ ਵੀ ਕਦੇ ਲੱਗੇ ਸ਼ੱਕ ਨੀ
ਕਿੰਨੇ ਸੋਚਦੇ ਆ ਪਾਉਣਾ ਮਿੱਤਰਾਂ ਨੂੰ ਹੱਥ ਨੀ
ਨੀ ਇਹ ਵਿੱਚੋਂ ਵਿੱਚੀ ਕਿੰਨਾ ਕੁਝ ਜ਼ਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ
ਨੀ ਜਿਹੜੇ ਕੱਲੇ ਰਹਿੰਦੇ ਉਹ ਕਿਹੜਾ ਮਰ ਜਾਂਦੇ ਆ