LyricFind Logo
LyricFind Logo
Profile image icon
Lyric cover art

Jago Chakni Ah

Apple Music logo
Deezer logo
Spotify logo
Lyrics
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਸ਼ਗਨਾਂ ਵਾਲਾ ਦਿਨ ਚੜ੍ਹਿਆ ਅੱਜ ਭਾਗਾਂ ਵਾਲੇ ਵੇਹੜੇ
ਸ਼ਗਨਾਂ ਵਾਲਾ ਦਿਨ ਚੜ੍ਹਿਆ ਅੱਜ ਭਾਗਾਂ ਵਾਲੇ ਵੇਹੜੇ
ਗਿੱਧੇ ਭੰਗੜੇ ਦੇ ਜੋ ਸ਼ੌਂਕੀ ਆਜੋ ਨੇੜੇ ਨੇੜੇ
ਜਿਹਨੇ ਲਾਉਣਾ ਪੇਗ ਵੀ ਲਾ ਲੋ ਹੋਗੀ ਪੂਰੀ ਤਿਆਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ

ਸੋਹਣੀ ਜੀ ਕੁੜੀ ਨੇ ਚੱਕਲੀ ਜਾਗੋ
ਸੋਹਣੀ ਜੀ ਕੁੜੀ ਨੇ ਚੱਕਲੀ ਜਾਗੋ ਚੱਕਲੀ ਹੁੰਮਹਾਕੇ
ਪਹਿਲਾ ਪਾਉਂਦੀ ਨੂੰ ਦੇਖਣ ਸਾਰੇ ਆ ਕੇ
ਪਹਿਲਾ ਪਾਉਂਦੀ ਨੂੰ ਦੇਖਣ ਸਾਰੇ ਆ ਕੇ
ਪਹਿਲਾ ਪਾਉਂਦੀ ਨੂੰ ਦੇਖਣ ਸਾਰੇ ਆ ਕੇ
ਪਹਿਲਾਂ ਪਾਉਂਦੀ ਨੂੰ

ਵੀਰ ਮੇਰੇ ਨਾਲ ਸੋਹਣੀ ਲਗਦੀ ਨਚਦੀ ਆਹ ਜੱਦ ਭਾਭੀ
ਵੀਰ ਮੇਰੇ ਨਾਲ ਸੋਹਣੀ ਲਗਦੀ ਨਚਦੀ ਆਹ ਜੱਦ ਭਾਭੀ
ਨਾਲ ਫੁੱਫੜ ਦੇ ਭੂਆ ਨੱਚਦੀ ਮਾਸੜ ਦੇ ਨਾਲ ਮਾਸੀ
ਚਾਚਾ ਚਾਚੀ ਵੇਖੀਂ ਤੇ ਤਾਏ ਤੋਂ ਨਾ ਹਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ

ਆਰੀ ਆਰੀ ਆਰੀ
ਆਰੀ ਆਰੀ ਆਰੀ ਜਾਗੋ ਚੱਕ ਪਤਲੋ
ਚੱਕ ਪਤਲੋ
ਹੁਣ ਆਗੀ ਤੇਰੀ ਵਾਰੀ ਜਾਗੋ ਚੱਕ ਪਤਲੋ
ਆਗੀ ਤੇਰੀ ਵਾਰੀ ਜਾਗੋ ਚੱਕ ਪਤਲੋ
ਆਗੀ ਤੇਰੀ ਵਾਰੀ ਜਾਗੋ ਚੱਕ ਪਤਲੋ

ਪੱਟ ਨਾ ਜੀਜਾ ਪੈਰ ਪਿਛਾਂ ਨੂੰ ਸਾਲੀ ਅੱਜ ਵੰਗਾਰੇ
ਪੱਟ ਨਾ ਜੀਜਾ ਪੈਰ ਪਿਛਾਂ ਨੂੰ ਸਾਲੀ ਅੱਜ ਵੰਗਾਰੇ
ਦੇਖਣਾ ਤੇਰਾ ਜਿਗਰਾ ਕਿੰਨੇ ਨੋਟ ਸਾਲੀ ਤੋਂ ਵਾਰੇ
ਲੱਕ ਨਾਲ ਚੁੰਨੀ ਬੰਨ੍ਹ ਕੇ ਬਿੱਟੀ ਪਹੁੰਚੇ ਖੜੀ ਸਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ

ਗੱਬਰੂ ਜੱਟਾਂ ਦਾ ਪੁੱਤ ਛੈਲ ਛਬੀਲਾ
ਗੱਬਰੂ ਜੱਟਾਂ ਦਾ ਪੁੱਤ ਛੈਲ ਛਬੀਲਾ
ਕੋਲੋਂ ਦੀ ਲੰਘ ਗਿਆ ਚੁੱਪ ਕਰਕੇ
ਓਹੋ ਲੈ ਗਿਆ ਕਾਲਜਾ ਰੁੱਗ ਭਰ ਕੇ
ਨੀ ਓਹ ਲੈ ਗਿਆ ਕਾਲਜਾ ਰਗ ਭਰ ਕੇ

ਮਾਮੀ ਆਹ ਗੁਰਜੀਤ ਕੌਰ ਗੁਰਮੇਲ ਸੇਓਂ ਆਹ ਮਾਮਾ
ਮਾਮੀ ਆਹ ਗੁਰਜੀਤ ਕੌਰ ਗੁਰਮੇਲ ਸੇਓਂ ਆਹ ਮਾਮਾ
ਗਿੰਦੂ ਲੱਦੜਾ ਵਾਲਾ ਲਿਖਦਾ ਭਿੰਦਾ ਪਾਉ ਧਮਾਲਾਂ
ਫੋਕ ਸਾਊਂਡ ਦੀ ਬੀਟ ਦੇ ਉੱਤੇ ਨੱਚਦੀ ਦੁਨੀਆ ਸਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ
ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ
ਨੱਚ ਨੱਚ ਧਰਤ ਹਿਲਾਉਣ ਗਿਆ
ਅੱਜ ਗਿੱਧੇ ਵਿੱਚ ਭੜਥੂ ਪਾਉਣਗੀਆਂ
ਅੱਜ ਗਿੱਧੇ ਵਿੱਚ ਭੜਥੂ ਪਾਉਣਗੀਆਂ
ਅੱਜ ਗਿੱਧੇ ਵਿੱਚ ਭੜਥੂ ਪਾਉਣਗੀਆਂ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਆਜੋ ਵਾਰੋ ਵਾਰੀ ਜਾਗੋ ਚੱਕਣੀ ਆਹ
ਹਾਰੀਂ ਨਾ ਮਾਲਵੈਣੇ ਗਿੱਧਾ ਹਾਰਗਿਆ
ਹਾਰੀਂ ਨਾ ਮਾਲਵੈਣੇ ਗਿੱਧਾ ਹਾਰਗਿਆ
ਹਾਰੀਂ ਨਾ ਮਾਲਵੈਣੇ ਗਿੱਧਾ ਹਾਰਗਿਆ

WRITERS

Gindu Ladhar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist