LyricFind Logo
LyricFind Logo
Profile image icon
Lyric cover art

Jogan

Apple Music logo
Deezer logo
Spotify logo
Lyrics
Yeah Naaz

ਤੇਰੇ ਬਾਅਦ ਬਾਅਦ, ਤੇਰੀ ਯਾਦ ਯਾਦ
ਵਿੱਚ ਰਹਿਣ ਨੂੰ ਜੀ ਨਿਓਂ ਕਰਦਾ
ਕੋਲ ਆ ਮੇਰੇ, ਦੂਰ ਨਾ ਹੋ
ਵੱਖ ਹੋਣ ਤੋਂ ਡਰ ਬੜਾ ਲੱਗਦਾ

ਪਾ ਨਹੀਂ ਸਕਦੇ, ਗਵਾ ਨਹੀਂ ਸਕਦੇ
ਯਾਦਾਂ ਕਿੰਨੀਆਂ ਹੀ ਜੁੜੀਆਂ ਤੇਰੇ ਨਾਲ
ਚਾਹ ਕੇ ਤੁਜੇ ਭੁਲਾ ਨਹੀਂ ਸਕਦੇ
ਸਾਰੇ ਪਲ ਜੀਏ ਮੈਂ ਤੇਰੇ ਸਾਥ

ਜੋਗਣ ਹੋਈ ਤੇਰੀ ਯਾਰਾ
ਦਿਖਦਾ ਨਾ ਕੋਈ ਤੇਰੇ ਬਾਅਦ
ਹੋਰ ਨਹੀਂ ਕੁਝ ਮੰਗਾ
ਬਸ ਇੱਕ ਚਾਹੀਦਾ ਏ ਤੇਰਾ ਸਾਥ

ਜੋਗਣ ਹੋਈ ਤੇਰੀ ਯਾਰਾ
ਦਿਖਦਾ ਨਾ ਕੋਈ ਤੇਰੇ ਬਾਅਦ
ਹੋਰ ਨਹੀਂ ਕੁਝ ਮੰਗਾ
ਬਸ ਇੱਕ ਚਾਹੀਦਾ ਏ ਤੇਰਾ ਸਾਥ

ਰੱਬ ਤੋਂ ਮੈਂ ਤੇਰੀ ਖੈਰ ਮੰਗਾ
ਮਿੱਟੀ ਪੈਰਾਂ ਦੀ ਤੇਰੀ ਜਾਂ ਪੂਰਾ ਸ਼ਹਿਰ ਮੰਗਾ
ਹਵਾ ਮੰਗਾ ਜਾਂ ਵਾਲਾਂ ਦੀ ਤੇਰੀ ਲਹਿਰ ਮੰਗਾ
ਲੱਖਾਂ ਸੂਰਜ ਜਿਹੀਆਂ ਜਾਂ ਮੈਂ ਦੁਪਹਿਰ ਮੰਗਾ

ਤੈਨੂੰ ਪਾਣੀ ਚਾਹੀਦਾ ਤਾਂ ਪੂਰੀ ਨਹਿਰ ਮੰਗਾ
ਮੈਂ ਮੱਥਾ ਟੇਕਣਾ ਹੋਵੇ ਤਾਂ ਤੇਰੇ ਪੈਰ ਮੰਗਾ
ਓਹ ਤੈਨੂੰ ਛੱਤ ਚਾਹੀਦੀ ਆ ਤਾਂ ਮੈਂ ਮਹਲ ਮੰਗਾ
ਜੇ ਤੈਨੂੰ ਸਾਥ ਚਾਹੀਦਾ, ਤੇਰੇ ਨਾਲ ਸੈਰ ਮੰਗਾ

ਲਾਕੇ ਗੱਲ ਨਾਲ ਕਰ ਦੇ ਆਬਾਦ
ਫਿਰ ਜੋ ਚਾਹੇ ਕਰੀ ਫਰਿਆਦ
ਜੋਗੀ ਹੋਇਆ ਤੇਰਾ ਮੈਂ ਵੀ
ਮੈਨੂੰ ਦਿਖਦੀ ਨਾ ਕੋਈ ਤੇਰੇ ਬਾਅਦ

ਲੋਕਾਂ ਦੀ ਤੂੰ ਛੱਡ, ਹੁਣ ਮੇਰੀ ਸੁਣ ਲੈ
ਮਿਰਜ਼ਿਆ ਵੇ, ਤੂੰ ਸਾਹਿਬਾਂ ਨੂੰ ਚੁਣ ਲੈ
ਇਹਨਾਂ ਦੀ ਤਾਂ ਬਸ ਗੱਲਾਂ ਹੁੰਦੀਆਂ ਹੀ ਰਹਿਣਗੀਆਂ
ਹੱਥ ਫੜ ਮੇਰਾ, ਮੇਰੇ ਖ਼ਵਾਬ ਬੁਣ ਲੈ

ਖ਼ਵਾਬਾਂ ਵਿੱਚ ਦੇਖਾਂ ਤਸਵੀਰ ਤੇਰੀ
ਅੱਖੀਆਂ ਨੇ ਚਾਹੁੰਦੀ ਇੱਕ ਦੀਦ ਤੇਰੀ
ਰੱਬ ਕੋਲੋਂ ਮੰਗਾ ਬਸ ਤੇਰੀ ਦੁਆਵਾਂ
ਲੱਗੇ ਰੁੱਸ ਗਈ ਏ ਮੇਤੋਂ ਤਕਦੀਰ ਮੇਰੀ

ਦਸਤੂਰ ਜੇੜੇ ਮਜਬੂਰ ਬੜੇ
ਇਹਨਾਂ ਦੂਰੀਆਂ ਤੋਂ ਬਚ ਮੇਰੇ ਯਾਰ
ਤੇਰੇ ਬਿਨਾ ਸਾਥੀਂ ਹੁਣ ਰਹਿ ਵੀ ਨਹੀਂ ਹੁੰਦਾ
ਪਿਆਰ ਕਰਦੀ ਆਂ ਤੈਨੂੰ ਬੇਸ਼ੁਮਾਰ

ਜੋਗਣ ਹੋਈ ਤੇਰੀ ਯਾਰਾ
ਦਿਖਦਾ ਨਾ ਕੋਈ ਤੇਰੇ ਬਾਅਦ
ਹੋਰ ਨਹੀਂ ਕੁਝ ਮੰਗਾ
ਬਸ ਇੱਕ ਚਾਹੀਦਾ ਏ ਤੇਰਾ ਸਾਥ

ਜੋਗਣ ਹੋਈ ਤੇਰੀ ਯਾਰਾ
ਦਿਖਦਾ ਨਾ ਕੋਈ ਤੇਰੇ ਬਾਅਦ
ਹੋਰ ਨਹੀਂ ਕੁਝ ਮੰਗਾ ਬਸ ਇੱਕ ਚਾਹੀਦਾ ਏ ਤੇਰਾ ਸਾਥ

WRITERS

Manikk, Shantanu Karki

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other