LyricFind Logo
LyricFind Logo
Profile image icon
Lyric cover art

Ik Din Fer

Apple Music logo
Deezer logo
Spotify logo
Lyrics
ਪਿੰਜਰੇ ਅੰਦਰ ਬੰਦ ਪੰਛੀ ਨੇ
ਆਪੇ ਸੀ ਕਟਵਾਏ ਖੰਭ
ਇੱਕ ਦਿਨ ਫ਼ੇਰ ਉਡਾਰੀ ਖਾਤਰ
ਆਪੇ ਹੀ ਉੱਗ ਆਏ ਖੰਭ

ਜੀਵਨ ਜਾਚ ਵਧੇਰੇ ਦੱਸੋ
ਬਾਜ਼ ਤੋਂ ਕਿਹੜਾ ਦੱਸੇਗਾ
ਉਹ ਕੀ ਅੰਬਰ ਲਾਉਣ ਉਡਾਰੀ
ਜਿਹਨਾਂ ਨਈਂ ਤੁੜਵਾਏ ਖੰਭ

ਵੱਡੇ ਘਰ ਵਿੱਚ ਨਿੱਕਾ ਕਮਰਾ
ਜਿੱਥੇ ਸੱਧਰਾਂ ਵਿਲਕਦੀਆਂ
ਔਰਤ ਜਿੱਥੇ ਡੁਸ ਡੁਸ ਕਰਦੀ
ਜਿੱਥੇ ਨੇ ਮੁਰਝਾਏ ਖੰਭ

ਕੁਝ ਖੰਭਾਂ ਦੀਆਂ ਕਲਮਾਂ ਬਣੀਆਂ
ਕੁਝ ਇੱਕ ਸਜੇ ਕਿਤਾਬੀਂ
ਕੁਝ ਮਹਿਬੂਬ ਦੇ ਜੂੜੇ ਦੇ ਵਿੱਚ
ਹੱਥੀਂ ਗਏ ਸਜਾਏ ਖੰਭ

ਪਿੰਜਰੇ ਅੰਦਰ ਬੰਦ ਪੰਛੀ ਨੇ
ਆਪੇ ਸੀ ਕਟਵਾਏ ਖੰਭ
ਇੱਕ ਦਿਨ ਫ਼ੇਰ ਉਡਾਰੀ ਖਾਤਰ
ਆਪੇ ਹੀ ਉੱਗ ਆਏ ਖੰਭ

PUBLISHERS

Lyrics © IPRS

Share icon and text

Share


See A Problem With Something?

Lyrics

Other