LyricFind Logo
LyricFind Logo
Profile image icon
Lyric cover art

Reform

Apple Music logo
Deezer logo
Spotify logo
Lyrics
ਭਗਤ, ਸਰਾਭੇ, ਊਧਮ ਸਿੰਘ, ਅਸੀਂ ਗੋਬਿੰਦ ਸਿੰਘ ਦੇ ਸਾਏ ਹਾਂ
ਕਿਰਦਾਰ ਅਸਾਡੇ ਦੱਸਣਗੇ, ਅਸੀਂ ਕਿਹੜੀ ਮਾਂ ਦੇ ਜਾਏ ਹਾਂ
ਤੂੰ ਲੱਖ ਚਲਿੱਤਰ ਚੱਲੀ ਜਾ, ਤੇਰਾ ਤਖਤ ਹਿਲਾਕੇ ਜਾਵਾਂਗੇ
ਅਸੀਂ ਹੱਕ ਵਿਆਹਵਣ ਆਏ ਹਾਂ, ਅਸੀਂ ਹੱਕ ਵਿਆਹ ਕੇ ਜਾਵਾਂਗੇ

ਸਾਨੂੰ ਨੇਜਿਆਂ ਨੇ ਵੀ ਪੁੜਿਆ ਹੈ ਤੇ ਚਰਖੜੀਆਂ ਅਜਮਾਇਆ ਏ
ਸਾਨੂੰ ਨਿੱਤ ਮੁਹਿੰਮਾ ਦਿੱਲੀਏ ਨੀ ਕਿਉਂ ਸਮਝ ਨਾ ਤੈਨੂੰ ਆਇਆ ਏ
ਤੇਰੀ ਹਿੱਕ 'ਤੇ ਚੜ੍ਹ ਕੇ ਬੈਠਾਂਗੇ ਤੇ ਗੱਲ ਤੈਨੂੰ ਸਮਝਾਵਾਂਗੇ
ਅਸੀਂ ਹੱਕ ਵਿਆਹਵਣ ਆਏ ਹਾਂ ਅਸੀਂ ਹੱਕ ਵਿਆਹ ਕੇ ਜਾਵਾਂਗੇ

ਅਸੀਂ ਜਾਮਨ ਹਾਂ ਸੰਤਾਲੀ ਦੇ, ਸਾਡੇ ਚੇਤਿਆਂ ਵਿੱਚ ਚੁਰਾਸੀ ਏ
ਅਸੀਂ ਹੱਸ ਕੇ ਫ਼ਾਹੇ ਚੁੰਮੇ ਨੇ, ਇਹ ਮੌਤ ਅਸਾਡੀ ਮਾਸੀ ਏ
ਜੇ ਲੋੜ ਪੈ ਗਈ ਮਰਨੇ ਦੀ ਅਸੀਂ ਹੱਸ ਸ਼ਹੀਦੀ ਪਾਵਾਂਗੇ
ਅਸੀਂ ਹੱਕ ਵਿਆਹਵਣ ਆਏ ਹਾਂ ਅਸੀਂ ਹੱਕ ਵਿਆਹ ਕੇ ਜਾਵਾਂਗੇ

ਅਸੀਂ ਹੱਕ ਵਿਆਹਵਣ ਆਏ ਹਾਂ ਅਸੀਂ ਹੱਕ ਵਿਆਹ ਕੇ ਜਾਵਾਂਗੇ

PUBLISHERS

Lyrics © IPRS

Share icon and text

Share


See A Problem With Something?

Lyrics

Other