ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ
ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ
ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ
ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ
ਲੰਮੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ
ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਡਿਗ ਗਿਆ ਨੂੰ ਮਿਲੇ ਹੋਂਸਲਾ ਉੱਠਣ ਦਾ
ਖੁਦ ਸੰਭਾਲ ਗਿਆ ਨੂੰ ਨਾਲ ਦਿਆਂ ਨੂੰ ਚੁੱਕਣ ਦਾ
ਕੰਮ ਕਦੇ ਨਾ ਛੱਡੇ ਕਿਰਤੀ ਬੰਦੇ ਦਾ
ਹੱਥ ਅੱਡ ਕੇ ਮੰਗਣਾ ਪੈ ਜਾਵੇ ਇਹ ਨਾ ਕੇਹਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਹੱਥੀਂ ਲਾਇਆ ਰੁੱਖ ਕਿਸੇ ਦਾ ਸੁੱਖੇ ਨਾ
ਬਚਿਆ ਵਾਲੇ ਘਰੋਂ ਕਵੇਰਾ ਮੁੱਕੇ ਨਾ
ਫਿਕਰ ਵਾਲਾ ਬੋਜ ਕਿਸੇ ਤੇ ਹੋਵੇ ਨਾ
ਸੁਕਰਾਂ ਦੀ ਅਰਦਾਸ ਐਥੇ ਪਹਿਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ