ਰਹਿਮ ਓਹਦੇ ਦਾ ਰੰਗ ਵੀ ਇਸੇ ਅੰਦਰ ਹੈ
ਨੇਹਰੇ ਦੇ ਵਿਚ ਘੁਲ ਜਾਂਦੇ ਰੰਗ ਸਾਰੇ ਨੇ
ਏਡੀ ਕਿਹੜੀ ਗੱਲ ਏ ਜੀ ਕੇ ਵੇਖਾਂਗੇ
ਮੇਰੇ ਵਰਗੇ ਕਈ ਕਿਸਮਤ ਦੇ ਮਾਰੇ ਨੇ
ਪਿੰਡਾਂ ਆਪਣਾ ਤਪਾਵਾਂਗੇ ਲੈਕੇ ਚਾਨਣਾ ਨੂੰ ਆਵਾਂਗੇ
ਪਿੰਡਾਂ ਆਪਣਾ ਤਪਾਵਾਂਗੇ ਲੈਕੇ ਚਾਨਣਾ ਨੂੰ ਆਵਾਂਗੇ
ਗਵਾਚੀ ਅਜੇ ਜਿੰਦਗੀ ਚੋ ਲੋ ਅਜੇ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਮਾਂ ਕਹਿੰਦੀ ਸੀ ਠੇਡੇ ਅਕਲ ਸਿਖਾਉਂਦੇ ਨੇ
ਠੇਡੇ ਆ ਦੇ ਨਾਲ ਤਾਹੀਓਂ ਪਿਆ ਯਾਰਾਨਾ ਏ
ਓ ਚਾਹੁੰਦਾ ਹੈ ਮੈ ਖੁਦ ਦੇ ਨੇੜੇ ਹੋ ਜਾਵਾਂ
ਦੁਨੀਆਂ ਦਾ ਛੱਡ ਕੇ ਜਾਣਾ ਬੱਸ ਬਹਾਨਾ ਏ
ਕੌਡੀਆਂ ਹਕੀਕਤਾਂ ਨੂੰ ਗੱਲ ਨਾਲ ਲਗਾ ਕੇ
ਕੌਡੀਆਂ ਹਕੀਕਤਾਂ ਨੂੰ ਗੱਲ ਨਾਲ ਲਗਾ ਕੇ
ਰੱਖ ਹੌਂਸਲਾ ਸੱਚ ਅੱਗੇ ਹੋਊ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਵਗਦੇ ਪਾਣੀ ਵਰਗੀ ਦੁਨੀਆਂ ਵੱਗ ਜਾਣੀ
ਰੋਜ ਕਿਸੇ ਤੋਂ ਦਰਦ ਵੰਡਾਇਆ ਜਾਣਾ ਨਹੀਂ
ਔਖੀ ਗਜਲ ਹੈ ਜਿੰਦਗੀ ਟੇਢੇ ਬੈਰਾ ਦੀ
ਤਿੰਨ ਸੁਰਾਂ ਤੇ ਗਾਵਣ ਵਾਲਾ ਗਾਉਣਾ ਨਹੀਂ
ਹੱਸਿਆ ਦੇ ਫੁੱਲ ਚਲ ਦੁਨੀਆਂ ਚ ਬੀਜੀਏ
ਰੋਣਾ ਸੀ ਤੂੰ ਜਿੰਨਾ ਲਿਆ ਰੋ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ
ਡਿਗਿਆ ਨੂੰ ਰੋਜ ਰੋਜ ਕਿਸੇ ਨੇ ਨਹੀਂ ਚੁੱਕਣਾ
ਮਾਰ ਹੰਬਲਾ ਤੂੰ ਉੱਠ ਕੇ ਖਲੋ ਦਿਲਾਂ ਮੇਰਿਆ