ਸਾਨੂੰ ਤੂੰ ਮਿਲਿਆ ਸਾਡੀ ਰੂਹ ਰੱਜ ਗਈ
ਤੇਰਾ ਨਾਮ ਲੈ ਕੇ ਚੰਨਾ ਸਾਡੀ ਜਿੰਦ ਸੱਜ ਗਈ
ਵੇ ਮੈਂ ਲੇਖਾਂ ਨਾਲੋਂ ਜਿੱਤ ਲਈ ਏ ਜੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਇੱਕੋ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਸੂਹਾ ਰੰਗ ਹਾਣੀਆ
ਆਉਣ ਵਾਲਾ ਕੱਲ੍ਹ ਮੈਨੂੰ ਬੜਾ ਸੋਹਣਾ ਦੀਖਿਆ
ਇਨ੍ਹਾਂ ਤਲੀਆਂ ’ਤੇ ਰਹਿਣਾ ਤੇਰਾ ਨਾਮ ਸਦਾ ਲਿਖਿਆ
ਲੱਥਾ ਉਮਰਾਂ ਦਾ ਭਾਰ, ਪੂਰਾ ਹੋ ਗਿਆ ਸ਼ਿੰਗਾਰ
ਲੱਥਾ ਉਮਰਾਂ ਦਾ ਭਾਰ, ਪੂਰਾ ਹੋ ਗਿਆ ਸ਼ਿੰਗਾਰ
ਤੇਰੇ ਨਾਮ ਵਾਲੀ ਪਉਂਦਿਆਂ ਹੀ ਵੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਇੱਕੋ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਸੂਹਾ ਰੰਗ ਹਾਣੀਆ
ਸਾਡੇ ਨਾਮ ਕੱਠੇ-ਕੱਠੇ ਵੇ ਮੈਂ ਜਦੋਂ ਵੇਖਦੀਆਂ
ਉੱਨੀ ਵਾਰੀ ਸ਼ੁਕਰਾਂ ’ਚ ਮੱਥਾ ਟੇਕ ਦੀਆਂ
ਚਿੱਤ ਕਰੇ ਉੱਡ ਜਾਵਾਂ, ਕੋਠੀ ਬਦਲਾਂ ਤੇ ਪਾਵਾਂ
ਚਿੱਤ ਕਰੇ ਉੱਡ ਜਾਵਾਂ, ਕੋਠੀ ਬਦਲਾਂ ਤੇ ਪਾਵਾਂ
ਮੇਰੀ ਤੋਰ ਦੇਵੀ ਬਦਲੇ ਨੇ ਢੰਗ ਹਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਇੱਕੋ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਸੂਹਾ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਓ ਓ ਓ
ਸਾਨੂੰ ਤੂੰ ਮਿਲਿਆ ਸਾਡੀ ਰੂਹ ਰੱਜ ਗਈ
ਤੇਰਾ ਨਾਮ ਲੈ ਕੇ ਚੰਨਾ ਸਾਡੀ ਜਿੰਦ ਸੱਜ ਗਈ
ਦਿਲ ਵਾਲੇ ਖੋਲ੍ਹ ਕੇ ਤੂੰ ਬੂਹੇ ਮੈਨੂੰ ਸੱਦਿਆ
ਮੈਨੂੰ ਮੇਰੇ ਜੀਉਣ ਦਾ ਸਬੱਬ ਚੰਨਾ ਲੱਭਿਆ
ਰੱਬ ਨਜ਼ਰੋਂ ਬਚਾਵੇ, ਸਾਡੇ ਵਿੱਚ ਨਾ ਕੋਈ ਆਵੇ
ਰੱਬ ਨਜ਼ਰੋਂ ਬਚਾਵੇ, ਸਾਡੇ ਵਿੱਚ ਨਾ ਕੋਈ ਆਵੇ
ਸਾਡੇ ਵਿੱਚ ਬਸ ਰਹਿ ਗਈ ਕਲੀ ਸੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਇੱਕੋ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਸੂਹਾ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਇੱਕੋ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਸੂਹਾ ਰੰਗ ਹਾਣੀਆ
ਤੇਰੀ ਪੱਗ ਮੇਰੀ ਚੁੰਨੀ ਦਾ, ਓ ਓ ਓ