ਮੈਂ ਮਨ ਵਿੱਚ ਸਾਂਭੀ ਬੈਠੀ ਆਂ
ਕੁਝ ਗਮ ਵੀ ਨੇ ਕੁਝ ਚਾਹ ਵੀਰਾ
ਤੇਰੇ ਨਾਲ ਬਥੇਰੀਆਂ ਗੱਲਾਂ ਕਰਣੀਆਂ ਜਦੋਂ ਮਿਲਾਂਗੇ
ਸੋਹਰੇ ਵੀ ਖੁਸ਼ ਤਾਂ ਹਾਂ ਪੂਰੀ
ਬਸ ਥੋਡਾ ਹੀ ਮੈਨੂੰ ਫਿਕਰ ਰਹਿੰਦਾ
ਹਰ ਗੱਲ ਦੇ ਵਿੱਚ ਜ਼ਿਕਰ ਰਹਿੰਦਾ
ਤੇਰੇ ਨਾਲ ਬਥੇਰੀਆਂ ਗੱਲਾਂ ਕਰਣੀਆਂ ਜਦੋਂ ਮਿਲਾਂਗੇ
ਸੁੱਖਾ ਸੁਖ-ਸੁਖ ਕੇ ਮੰਗਿਆ ਸੀ
ਤਾਹੀ ਤੇਰਾ ਦੁਖ ਨਾ ਸਹਿੰਦੀ ਸੀ
ਮੰਮੀ ਤੋਂ ਕੁੱਟ ਖਾ ਲੈਂਦੀ ਸੀ
ਤੇਰੇ ਨਾਲ ਬਥੇਰੀਆਂ ਗੱਲਾਂ ਕਰਣੀਆਂ ਜਦੋਂ ਮਿਲਾਂਗੇ
ਦੂਰ ਕਰੇ ਪੁੱਤ ਭੈਣਾ ਤੋਂ ਵੀਰ
ਤੇ ਅੱਜ ਮੇਰੀ ਅੱਖਾਂ ਦੇ ਵਿੱਚ ਨੀਰ
ਤੇਰੇ ਨਾਲ ਬਥੇਰੀਆਂ ਗੱਲਾਂ ਕਰਣੀਆਂ ਜਦੋਂ ਮਿਲਾਂਗੇ