LyricFind Logo
LyricFind Logo
Profile image icon
Lyric cover art

Botal Wargi

Apple Music logo
Deezer logo
Spotify logo
Lyrics
Desi Crew Desi Crew
Desi Crew Desi Crew

ਸੀ ਫੁੱਲ ਗੁਲਾਬਾਂ ਦੇ
ਨਾ ਸ਼ੌਂਕ ਸ਼ਰਾਬਾਂ ਦੇ
ਸੀ ਫੁੱਲ ਗੁਲਾਬਾਂ ਦੇ
ਨਾ ਸ਼ੌਂਕ ਸ਼ਰਾਬਾਂ ਦੇ
ਨਾਗਣ ਜ਼ਹਿਰੀਲੀ ਦੇ
ਚੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ

ਜੋ ਪਹਿਲੇ ਦਿਨ ਕੀਤੀ
ਓਹ chat ਵੀ ਸਾਂਭੀ ਐ
ਹੱਥਾਂ ਵਿੱਚ ਹੱਥ ਫੜਕੇ
ਫ਼ੋਟੋ ਰੜਕੀ ਜਾਂਦੀ ਐ
ਜੋ ਪਹਿਲੇ ਦਿਨ ਕੀਤੀ
ਓਹ chat ਵੀ ਸਾਂਭੀ ਐ
ਹੱਥਾਂ ਵਿੱਚ ਹੱਥ ਫੜਕੇ
ਫ਼ੋਟੋ ਰੜਕੀ ਜਾਂਦੀ ਐ
ਓਹਦਾ ਸ਼ਹਿਰ Canada ਐ
ਪਿੰਡ ਬੈਠੇ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ

ਕਈ ਵਾਰ ਸੋਚਦੇ ਹਾਂ
ਕੇ ਓਹੀ ਸੋਹਣੀ ਐ
ਜੇਹੜੀ ਕਹਿੰਦੀ ਸੀ ਤੇਰੇ ਬਿਨ
ਨਾ ਹੋਰ ਦੀ ਹੋਣੀ ਐ
ਕਈ ਵਾਰ ਸੋਚਦੇ ਹਾਂ
ਕੇ ਓਹੀ ਸੋਹਣੀ ਐ
ਜੇਹੜੀ ਕਹਿੰਦੀ ਸੀ ਤੇਰੇ ਬਿਨ
ਨਾ ਹੋਰ ਦੀ ਹੋਣੀ ਐ
ਓਸੇ ਦੀ ਜ਼ਿੰਦਗੀ ਚੋਂ
ਕੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ

ਜੇ ਛੱਡ ਕੇ ਜਾਂਦੀ ਨਾ
ਮਹਿਫ਼ਿਲ ਨਾ ਜੁੜਨੀ ਸੀ
Ranjeet ਦੇ ਯਾਰਾਂ ਦੀ
ਟਾਹਣੀ ਨਾ ਮੁੜਨੀ ਸੀ
ਜੇ ਛੱਡ ਕੇ ਜਾਂਦੀ ਨਾ
ਮਹਿਫ਼ਿਲ ਨਾ ਜੁੜਨੀ ਸੀ
Ranjeet ਦੇ ਯਾਰਾਂ ਦੀ
ਟਾਹਣੀ ਨਾ ਮੁੜਨੀ ਸੀ
ਚੱਕ ਕੱਲਾ ਚੁਬਾਰੇ ਚ
ਕੱਠੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ
ਇੱਕ ਬੋਤਲ ਵਰਗੀ ਦੇ
ਪੱਟੇ ਹੋਏ ਪੀਨੇ ਆਂ

WRITERS

JATINDER SINGH, RANJIT CHAKK

PUBLISHERS

Lyrics © Sentric Music

Share icon and text

Share


See A Problem With Something?

Lyrics

Other