ਵੈਂਕੂਵਰ 'ਚ ਕਿਹੜੇ ਕੰਮਕਾਰ ਵੇ
ਮੇਰਾ ਦਿਲ ਲੈ ਕੇ ਹੋ ਗਿਆ ਫਰਾਰ ਵੇ
ਓ ਭੇਜਦੇ ਆਂ ਪਿੰਡ Surrey ਪਿੰਡੋਂ ਤੋੜੀਏ
ਨੇੜੇ four way ਦੇ ਬੀਜੀ opium ਗੋਰੀਏ
ਓ out of network ਸੀ ਦੱਸਦੇ
Phone ਤਾ ਰਕਾਣੇ ਬੰਦ ਪਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ
ਰਹਿੰਦੀ ਨੀ attachment ਪੈਂਦੀ ਜਦੋਂ ਦੂਰੀ
ਅਸੀਂ ਕੱਲਿਆਂ ਦੇ ਸ਼ੌਕੀ ਬਿੱਲੋ ਮੰਗਦੇ ਨੀ ਚੂਰੀ
ਤੇਰੇ ਫਾਰਮਾਂ ਤੇ ਰੜਦੇ ਆ leg piece ਚੁੱਲ੍ਹੇ
ਠੇਕਾ ਲਿਆ ਬਿੱਲੋ ਅਸੀਂ ਲੁੱਟਣੇ ਆ ਬੁੱਲੇ
ਕਾਰਾਂ ਪੀਂਦੀਆਂ fuel ਤੇਰੇ ਯਾਰ ਪੀਂਦੇ ਘੜੇ
Back Mirror ਤੇ ਹੁੰਦੇ ਸਾਡੇ surname ਜੜੇ
ਝਾਕੇ ਮਿੱਠਾ ਮਿੱਠਾ ਤੂੰ Lambo ਖੱਟੇ ਰੰਗ ਦੀ
ਤੇਰੇ ਕੋੱਕੇ ਤੋਂ ਵੀ ਮਹਿੰਗੀ ਆਉਂਦੀ ਅੱਠ ਢੰਗ ਦੀ
ਓਹਨਾ ਦੀ ਵੀ ਤਾਂ ਜੁੰਮੇਵਾਰੀ ਚੱਕ ਲਈ
Case ਮੇਰਿਆਂ ਯਾਰਾਂ ਦੇ ਗੱਲ ਪਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ
ਕਿੱਥੋਂ jacket'ਆ ਕਰਾਵੇਂ ਦੱਸ ship ਵੇ
ਕਾਹਤੋਂ ਤੋੜਦੀ ਕਨੂੰਨ ਤੇਰੀ whip ਵੇ
ਓ ਮਰਜ਼ੀ ਦੇ ਮਾਲਕਾ ਨੇ ਮੰਨੇ ਕਦ rule
ਰੱਖ self defence ਨੂੰ ਤੂੰ ਮੇਰਾ ਦਿੱਤਾ tool
ਕਾਰਾਂ ਲਾ ਕੇ plaza ਰਹਿੰਦੇ ਕੱਚ ਖੜਕਾਉਣ
ਦੱਸ ਮੈਨੂੰ Deep Teji Nabhe ਆਲਾ ਕੌਣ
ਜਾਮ ਜਿੰਨਾ ਨਾਲ ਚੱਲੇ ਗੱਬਰੂ ਦੀ heart beat ਨੀ
ਬੰਦੇ bypass ਕਰ ਕੇ ਕੀਤੇ ਕਦੇ cheat ਨੀ
ਚੜਦੀ ਜਵਾਨੀ ਵਿੱਚ ਕੀ ਕੀ ਛੱਡਿਆ
ਜੇਹੜੇ ਖੋਖਿਆਂ ਦੇ ਕਬਜ਼ੇ ਨੀ ਲਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ
ਬੜੇ ਦਿਨ ਹੋ ਗਏ ਚੋਬਰਾਂ ਤੂੰ ਮਿਲਿਆ ਏ ਨੀ
ਓ ਮੁੱਕਿਆ ਸੀ ਮਾਲ ਲੈਣ ਗਏ ਹੋਏ ਸੀ