ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ
ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ
ਖੜ੍ਹ ਕੇ stage ਤੇ ਵਜਾਉਂਦੀ ਆ, ਵੇ ਢੋਲ
ਸਾਰੇ ਰਲ ਮਿਲ ਭੰਗੜਾ ਨੇ ਪਾਉਂਦੇ
ਕਰਦੇ ਨੇ ਗੱਲਾਂ ਕਹਿੰਦੇ ਢੋਂਲੀ ਹੈ ਵਜਾਉਂਦੀ
ਢੋਲ ਦੇਖ ਕੇ ਨੇ ਹੈਰਾਨ ਹੋਈ ਜਾਂਦੇ
ਕੁੜੀਆਂ ਨੇ ਸਿੱਖ ਲਏ ਨੇ ਢੋਲ ਹੁਣ ਯਾਰੋ
ਦੱਸੋ "ਮੁੰਡਿਆਂ ਦਾ ਹੋਊਗਾ ਕੀ ਹਾਲ"
ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ
ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ
ਪਰੀਆਂ ਦੇ ਨਾਲੋਂ ਵੱਧ ਸੱਜਦੀ ਹੈ ਪਰੀ
ਜਦੋਂ ਢੋਲ ਉੱਤੇ ਡੱਗਾ ਉਹ ਲਗਾਉਂਦੀ
ਦੇਖਦੀ ਹੈ ਮੁੰਡਿਆਂ ਨੂੰ ਟੇਡੀ ਅੱਖ ਕਰਕੇ
ਤੇ ਨੱਖਰੇ ਜੇ ਕਰਕੇ ਦਿਖਾਉਂਦੀ
ਡੁਲ੍ਹ-ਡੁਲ੍ਹ ਪੈਂਦਾ ਹਾਇਓ ਹੁਸਨ ਪੰਜਾਬਣ ਦਾ
ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ
ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ