LyricFind Logo
LyricFind Logo
Profile image icon
Lyric cover art

Disde Ne Nanak

Apple Music logo
Deezer logo
Spotify logo
Lyrics
ਹਵਾ ਦਾ ਕੋਈ ਮਜ਼੍ਹਬ ਨਹੀਂ
ਅੰਬਰ ਤਾਂ ਸਰਬੱਤ ਦਾ ਹੈ
ਜਲਵਾ ਓਹਦਾ ਹਰ ਪਾਸੇ
ਫ਼ਰਕ ਸਾਡੀ ਬੱਸ ਅੱਖ ਦਾ ਹੈ
ਮਸਜਿਦ ਚੋਂ ਤੇ ਮੰਦਿਰ ਚੋ ਬਾਹਰ ਚੋਂ ਤੇ ਅੰਦਰ ਚੋਂ
ਤੇਰੇ ਚੋਂ ਤੇ ਮੇਰੇ ਚੋਂ ਚਾਨਣ ਚੋਂ ਹਨੇਰੇ ਚੋਂ
ਮਸਜਿਦ ਚੋਂ ਤੇ ਮੰਦਿਰ ਚੋ ਬਾਹਰ ਚੋਂ ਤੇ ਅੰਦਰ ਚੋਂ
ਤੇਰੇ ਚੋਂ ਤੇ ਮੇਰੇ ਚੋਂ ਚਾਨਣ ਚੋਂ ਹਨੇਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ
ਸਾਧੂ ਸਾਜਨ ਆਏ ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ ਪ੍ਰੇਮੀ ਰੰਗ ਸਾ ਲਾਏ
ਸਾਧੂ ਸਾਜਨ ਆਏ ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ ਪ੍ਰੇਮੀ ਰੰਗ ਸਾ ਲਾਏ
ਕਿਰਾਏਦਾਰ ਹਾਂ ਕੁੱਝ ਸਾਲਾਂ ਦੇ ਮਾਲਕ ਬਣਕੇ ਬਹਿ ਗਏ ਆਂ
ਸਕੂਨ ਨਾ ਮੰਜ਼ਿਲ, ਭੱਜ ਰਹੇ ਕਿਹੜੀ ਦੌੜ ਚ ਪੈ ਗਏ ਆਂ
ਅਸਲਾਂ ਦੇ ਵਿੱਚ ਕੁੱਝ ਨੀ ਜਾਣੇ ਕਹਿੰਦੇ ਦੁਨੀਆ ਜਾਣ ਲਈ
ਰਹਿਮਤ ਓਹਦੀ ਬਰਸ ਰਹੀ ਅਸੀਂ ਹੀ ਛੱਤਰੀ ਤਾਣ ਲਈ
ਅਸਲਾਂ ਦੇ ਵਿੱਚ ਕੁੱਝ ਨੀ ਜਾਣੇ ਕਹਿੰਦੇ ਦੁਨੀਆ ਜਾਣ ਲਈ
ਰਹਿਮਤ ਓਹਦੀ ਬਰਸ ਰਹੀ ਅਸੀਂ ਹੀ ਛੱਤਰੀ ਤਾਣ ਲਈ
ਜਮੀਂ ਵਿਚੋਂ ਅਸਮਾਨ ਵਿੱਚੋਂ ਗੀਤਾ ਚੋਂ ਕੁਰਾਨ ਵਿੱਚੋਂ
ਥੋੜ੍ਹੇ ਚੋਂ ਬਥੇਰੇ ਚੋਂ ਸ਼ਾਮਾਂ ਸਵੇਰੇ ਚੋਂ
ਜਮੀਂ ਵਿਚੋਂ ਅਸਮਾਨ ਵਿੱਚੋਂ ਗੀਤਾ ਚੋਂ ਕੁਰਾਨ ਵਿੱਚੋਂ
ਥੋੜ੍ਹੇ ਚੋਂ ਬਥੇਰੇ ਚੋਂ ਸ਼ਾਮਾਂ ਸਵੇਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ
ਸਾਧੂ ਸਾਜਨ ਆਏ ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ ਪ੍ਰੇਮੀ ਰੰਗ ਸਾ ਲਾਏ
ਸਾਧੂ ਸਾਜਨ ਆਏ ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ ਪ੍ਰੇਮੀ ਰੰਗ ਸਾ ਲਾਏ
ਏਸ ਨੀਲੇ ਅਸਮਾਨ ਥੱਲੇ ਇਸ਼ਕ ਤੋਂ ਸੋਹਣੀ ਦਾਤ ਨਹੀਂ
ਇਸ਼ਕ ਹੀ ਮੁਰਸ਼ਦ ਇਸ਼ਕ ਗੁਰੂ ਹੈ ਇਸ਼ਕ ਦੀ ਕੋਈ ਜਾਤ ਨਹੀਂ
ਗੁਰੂ ਜੇ ਚਾਹੇ ਅੱਕਾਂ ਚੋਂ ਵੀ ਸ਼ਹਿਦ ਇਸ਼ਕ ਦਾ ਚੋਅ ਸਕਦੈ
ਰੂਹ ਤੇ ਜੰਮੀ ਮੈਲ ਹਉਮੈ ਦੀ ਗੁਰਪ੍ਰਸਾਦ ਹੀ ਧੋ ਸਕਦੈ
ਗੁਰੂ ਜੇ ਚਾਹੇ ਅੱਕਾਂ ਚੋਂ ਵੀ ਸ਼ਹਿਦ ਇਸ਼ਕ ਦਾ ਚੋਅ ਸਕਦੈ
ਰੂਹ ਤੇ ਜੰਮੀ ਮੈਲ ਹਉਮੈ ਦੀ ਗੁਰਪ੍ਰਸਾਦ ਹੀ ਧੋ ਸਕਦੈ
ਅੱਗ ਵਿਚੋਂ ਤੇ ਪਾਣੀ ਚੋਂ ਬਾਣੇ ਚੋਂ ਤੇ ਬਾਣੀ ਚੋਂ
ਤੇਰੇ ਚੋਂ ਤੇ ਮੇਰੇ ਚੋਂ ਮੇਨੂ ਹਰ ਇੱਕ ਚਿਹਰੇ ਚੋਂ
ਅੱਗ ਵਿਚੋਂ ਤੇ ਪਾਣੀ ਚੋਂ ਬਾਣੇ ਚੋਂ ਤੇ ਬਾਣੀ ਚੋਂ
ਤੇਰੇ ਚੋਂ ਤੇ ਮੇਰੇ ਚੋਂ ਮੇਨੂ ਹਰ ਇੱਕ ਚਿਹਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ
ਦਿਸਦੇ ਨੇ ਨਾਨਕ ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ

WRITERS

Jaskirat Singh, Nawab Khan

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist