LyricFind Logo
LyricFind Logo
Profile image icon
Lyric cover art

New Day

Apple Music logo
Deezer logo
Spotify logo
Lyrics
ਬੇਟਾ ਬਹੁਤ ਵਧੀਆ ਗਾਇਆ ਏ
ਦੋਨੋਂ ਗਾਣੇ ਬਹੁ ਸੋਹਣੇ ਆ ਥੋਡੇ
ਬੇਟਾ ਬਿਲਕੁਲ carry on
ਲਗਾਤਾਰ ਚੱਕੀ ਜਾ ਫੱਟੇ ਤੇ ਬੱਲੇ ਬੱਲੇ ਈ ਏ
ਆਪਾਂ ਛੇਤੀ ਧੂਹੀ ਦਵਾ ਦੀਆਂਗੇ ਸਾਰੇਆਂ ਦੀ

Shah played this beat!

ਓ ਦੱਸ ਤੇ ਸਹੀ ਕੀ ਖਾਣਾ ਏਂ
ਬੜਾ ਸੋਹਣਾ ਹੁੰਦਾ ਜਾਣਾ ਏਂ
ਕਹਿੰਦੀ ਮੱਥਾ ਚੁੰਮ ਕੇ ਨਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ (ਬੁਰਰਾ)
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ

ਸਵਾਲ ਹੀ ਨਹੀਂ ਪੈਦਾ negative ਹੋਣ ਦਾ
ਨੀ ਸਾਡਾ positive way ਜ਼ਿੰਦਗੀ ਜਿਊਣ ਦਾ
ਓਹ ਦੁਨੀਆ ਮਚੇਵੀਆ ਨੇ ਖਾਧੀ ਪਈ ਏ
ਨੀ ਹਲੇ time ਜਾ ਨਹੀਂ ਹੈਗਾ ਨਾਮ ਜੇ ਗਣਾਉਣ ਦਾ
ਆਪਾਂ ਆਪਣੇ-ਆਪ 'ਚ ਰਹਿਣਾ ਏ
ਦੱਸ ਕੇਹੜਾ ਕਿਸੇ ਦਾ ਕੁਝ ਦੇਣਾ ਏ
ਚਾਹੇ Birla ਚਾਹੇ Ambani

ਨੀ ਜਿਵੇਂ ਨਵਾਂ ਦਿਨ ਚੜ੍ਹਦੈ (ਬੁਰਰਾ)
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ

ਓ ਲੀੜੇ ਤੰਨ 'ਤੇ ਰਕਾਨੇ ਜੋ ਜਚਾ ਲੈਣੇ ਆਂ
ਨੀ ਸ਼ੈ ਵੱਜਦੀ ਅੱਖਾਂ 'ਚ ਜਿਹੜੀ ਪਾ ਲੈਣੇ ਆਂ
ਓਹ ਵੈਲੀ ਬੰਦੇ ਜੋ ਫਿਰਦੇ fly ਕਰਦੇ
ਨੀ ਅਸੀਂ ਘਰੇ ਜਾ ਕੇ ਮਾਫ਼ੀਆਂ ਮੰਗਾ ਲੈਣੇ ਆਂ
ਸ਼ੌਂਕ car'ਆਂ ਦਾ ਨਸ਼ਾ ਯਾਰਾਂ ਦਾ
ਤੈਨੂੰ ਪਤਾ ਕਿੱਥੇ ਜੱਟਾਂ ਦੀਆਂ ਮਾਰਾਂ ਦਾ
ਨਾਲ ਖੜ੍ਹਦੇ ਬੰਦੇ ਖਾਂਦਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ (ਬੁਰਰਾ)
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ

ਓਹ ਕੀ ਦੱਸੀਏ reason ਕੁੜੇ ਗੱਲਾਂ 'ਤੇ glow ਦਾ
ਨੀ ਬੰਨ੍ਹ ਕਿਸੇ ਕੋਲ ਹੈ ਨੀ ਜੱਟਾਂ ਦੇ flow ਦਾ
ਓ ਬੰਨ੍ਹ ਕੇ ਪਰਨੇ ਲਾ ਲਈਏ ਧਰਨੇ
ਨੀ ਹੱਕ ਸਾਨੂੰ ਆਉਂਦੇ ਆ achieve ਕੁੜੇ ਕਰਨੇ
ਨੀ ਸਿੱਕਰੀ ਲਿਆ ਦੀਏ ਬੁੱਲ੍ਹਾਂ ਤੇ ਸਰਕਾਰਾਂ ਦੇ
ਨੀ ਵੈਰੀ ਸਾਥੋਂ ਕੰਬਦੇ ਰਕਾਨੇ ਥਰ-ਥਰ ਨੇ
ਓ ਵਾਗੇ ਖੂਨ ਵਾਂਗੂ ਰਗਾਂ 'ਚ ਕਿਸਾਨੀ
ਦੇ ਕੇ ਆਉਣੇ ਆ ਫਤਿਹ ਦੀ ਨਿਸ਼ਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ (ਬੁਰਰਾ)
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ

ਓ ਕਰਨੇ ਆਉਂਦੇ ਆ ਹੱਲ ਸਾਰੇ ਗੋਰੀਏ
ਦਿਨ 'ਚ ਦਿਖਾ ਦਈਏ ਤਾਰੇ ਗੋਰੀਏ
ਨੀ Dulla ਗੀਤਾਂ ਦਾ stock ਕੁੜੇ ਮੁਕਣ ਨਾ ਦੇਵੇ
ਜਿਵੇਂ ਤੇਰੇ ਮੁੱਕਦੇ ਨਾ ਲਾਰੇ ਗੋਰੀਏ
ਓਹ ਮੱਲਾਂ ਆਲੇ ਦਿਲ ਦੇ ਅਮੀਰ ਨੇ ਬੜੇ
ਨੀ ਕੀ ਦੱਸੀਏ detail ਕੁੜੇ ਅੱਧੇ ਸੋ ਚੜ੍ਹੇ
ਓ ਕਰਦਾ ਨਾ ਗੱਲ ਕੋਈ ਅੱਖਾਂ 'ਚ ਅੱਖਾਂ ਪਾ ਕੇ
ਏਥੇ ਆਏ ਨੇ ਬੜੇ ਤੇ ਏਥੋਂ ਗਏ ਨੇ ਬੜੇ
ਕੋਈ ਹੋਵੇ ਜੇ ਵੈਲਟਨਾਂ ਤਾਂ ਦੱਸੀਂ ਗੋਰੀਏ
ਨੀ good luck ਨਾਲ ਮਿਲਦੇ ਆਂ ਅਸੀਂ ਗੋਰੀਏ
ਤੇਰੇ ਨਾਲ ਦੀ ਵੀ ਜੱਟਾਂ ਦੀ ਦੀਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ
ਆਉਂਦੀ ਚੜ੍ਹ-ਚੜ੍ਹ ਸੋਹਣੀਏ ਜਵਾਨੀ
ਨੀ ਜਿਵੇਂ ਨਵਾਂ ਦਿਨ ਚੜ੍ਹਦੈ

WRITERS

Dulla

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other