LyricFind Logo
LyricFind Logo
Profile image icon
Lyric cover art

Bebe Bapu

Apple Music logo
Deezer logo
Spotify logo
Lyrics
ਜਿੰਨਾ ਚਿਰ ਦੇਖ ਨਹੀਂ ਲੈਂਦਾ, ਓਨਾ ਚਿਰ ਦਿਲ ਨਹੀਂ ਭਰਦਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰੇ ਰੱਬ ਦੇ ਵਰਗਾ
ਜੀਵੇ ਦੋਵਾਂ ਦੀ ਜੋੜੀ, ਰਹਿਣਾ ਅਰਦਾਸਾਂ ਕਰਦਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ

ਅੱਗਾ ਤੋਂ ਲੰਘ ਜਾਂਦੇ ਨੇ, ਮਾਪੇ ਤਾਂ ਬੱਚਿਆਂ ਕਰਕੇ
ਜਿੰਨਾ ਕੁਝ ਮਿਲਿਆ ਮਾਂਏਂ, ਟੇਕੇ ਤੇਰੇ ਮੱਥਿਆਂ ਕਰਕੇ
ਪਿਓ ਦਾ ਦਿਲ ਮੋਮ ਹੁੰਦਾ ਐ, ਉੱਪਰੋਂ ਚਾਹੇ ਅੱਗ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ

ਡੋਲੇ ਨਾ ਡੋਲਣ ਦਿੰਦੇ, ਭੋਰਾ ਵੀ ਸਿਦਕਾਂ ਵਾਲੇ
ਹੱਥਾਂ ਨੂੰ ਦੇਖ ਕੇ ਲੱਗਦੈ, ਰੌਣਕ ਵੀ ਹੱਸਦੀ ਨਾਲੇ
ਦੋਵਾਂ ਦੇ ਨਾਲ ਬਰਕਤਾਂ, ਚੁੰਮਣ ਦਰ ਸਾਡੇ ਘਰ ਦਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ

ਜਿੱਤ ਲਿਆ ਜਿਨੇ ਦਿਲ ਮਾਪਿਆਂ ਦਾ, ਜਿੱਤ ਲਈ ਓਨੇ ਦੁਨੀਆ ਸਾਰੀ
ਲੱਗਦੀ ਆ ਸਿੰਘਜੀਤ ਨੂੰ, ਉਹਨਾਂ ਨਾਲ ਦੁਨੀਆ ਪਿਆਰੀ
ਪਾ ਕੇ ਰੱਖ ਸੂਟ ਅੰਮੜੀਏ, ਬਾਪੂ ਦੀ ਪੱਗ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ

ਦੁਨੀਆ ਤੇ ਲੱਖ ਰਿਸ਼ਤੇ ਨੇ, ਮਾਂ ਪਿਓ ਵਰਗਾ ਨਾ ਕੋਈ
ਦੋਵਾਂ ਜਿਹਾ ਲਾਡ ਪਿਆਰ ਮੋਹ, ਜਗ ਤੇ ਕਰਦਾ ਨਾ ਕੋਈ
ਮਾਂ ਮੇਰੀ ਠੰਢੜੀ ਛਾਂ ਜੀ, ਬਾਪੂ ਪਾਣੀ ਮੱਗ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ
ਬੇਬੇ ਮੇਰੀ ਕੁਦਰਤ ਵਰਗੀ, ਬਾਪੂ ਮੇਰਾ ਰੱਬ ਦੇ ਵਰਗਾ

WRITERS

GILL RAUNTA, EKAM CHANOLI, AKASH JANDU

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other