ਕਾਹਦਾ ਲੇਖਾਂ ਵਿੱਚ ਤੂੰ ਆ ਗਿਆ
ਲੇਖ ਤਾਰਿਆਂ ਦੇ ਵਾਂਗੂੰ ਜੱਗ ਗਏ
ਵੇ ਜਦੋਂ ਤੇਰੇ ਨਾਲ ਸੰਜੋਗ ਜੁੜ ਗਏ
ਲੱਗੇ ਸਾਰੇ ਸਾਨੂੰ ਪੁੰਨ ਲੱਗ ਗਏ
ਗਿੱਠ ਉਚਾ ਹੋਜੇ ਕੱਦ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਸਾਡਾ ਸੋਹਣਿਆਂ ਵੇ ਮੁੱਖ ਸੋਹਣਾ ਜਿਹਾ
ਤੈਨੂੰ ਵੇਖ-ਵੇਖ ਜਾਂਦਾ ਖਿੜ ਵੇ
ਪੱਕਾ ਰੱਬ ਦੇ ਉਹ ਨੇੜੇ ਹੋਣਗੇ
ਸਾਡੇ ਜਿੰਨ੍ਹਾਂ ਨੇ ਪਲੋਸੇ ਸਿਰ ਵੇ
ਸੱਤ ਜਨਮਾਂ ਲਈ ਪੱਕੇ ਅਸੀਂ ਵੇ
ਗਏ ਆ ਲੜ੍ਹ ਤੇਰੇ ਲੱਗ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਸੱਚੀਂ ਵਾਲਾ ਜੀਅ ਲੱਗਿਆ ਹੋਇਆ ਏ
ਜਿੰਨਾ ਪੇਕਿਆਂ ਦਾ ਧੀਆਂ ਨਾਲ ਵੇ
ਮੈਨੂੰ ਮੇਰੇ ਆਲੀ ਵਿੱਚੋਂ ਕੱਟ ਕੇ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਵੇ ਤੈਨੂੰ ਨੇੜੇ-ਤੇੜੇ ਵੇਖ-ਵੇਖ ਕੇ
ਫੁੱਲ ਸੂਟਾਂ ਵਾਲੇ ਖਿੱਲ ਜਾਂਦੇ ਨੇ
ਅੱਠੇ ਪਹਿਰਾਂ ਵਿੱਚ ਤੇਰੇ ਨਾਲ ਵੇ
ਗੁਣ ਅੱਠੇ ਸਾਡੇ ਮਿਲ ਜਾਂਦੇ ਨੇ
ਸੋਹਣਾ ਤੇਰਾ ਵੇ ਸੰਗਾਲੀ ਲੱਗਦਾ ਏ
ਗੁਰੀ ਸੁਰਗਾਂ ਤੋਂ ਵੱਧ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ
ਤੈਨੂੰ ਰਾਜੀ ਰੱਖੇ ਰੱਬ ਸੋਹਣਿਆਂ