LyricFind Logo
LyricFind Logo
Profile image icon
Lyric cover art

Baari

Apple Music logo
Deezer logo
Spotify logo
Lyrics
Western Pendus
ਓ ਦਸ ਵਜੇ ਮੈਂ ਚੜ੍ਹਗੀ ਚੁਬਾਰੇ
ਠੀਕ ਸੀ ਸਾਰੀ ਤਾਣੀ
ਵੱਡੀ ਭਾਬੀ ਦਾ ਮੁੰਡਾ ਰੋ ਪਿਆ
ਫਿਰ ਗਿਆ ਆਸ ਤੇ ਪਾਣੀ

ਓ ਵੱਡੀ ਭਾਬੀ ਦਾ ਮੁੰਡਾ ਰੋ ਪਿਆ
ਫਿਰ ਗਿਆ ਆਸ ਤੇ ਪਾਣੀ
ਨਾਲਦੇ ਘਰ ਵੀ ਮਿੰਦੋ ਚਾਚੀ ਦਾ
ਅੜਬ ਪ੍ਰਾਹੁਣਾ ਆਇਆ

ਵੇ ਮੁੜ ਜਾ ਤੂੰ ਮਿੱਤਰਾ
ਵੇ ਮੁੜਜਾ ਤੂੰ ਮਿੱਤਰਾ ਮੇਰਾ ਵਿੜਕਾਂ ਲੈਂਦਾ ਤਾਇਆ

ਵੇ ਮੁੜਜਾ ਤੂੰ ਮਿੱਤਰਾ ਮੇਰਾ ਵਿੜਕਾਂ ਲੈਂਦਾ ਤਾਇਆ
ਵਿੜਕਾਂ ਲੈਂਦਾ ਤਾਇਆ

ਹੋ ਪੋਹ ਦਾ ਮਹੀਨਾ ਸੁੰਨੀ ਰਾਤ ਨੂੰ
ਥਾਂ ਥਾਂ Police ਦੇ ਨਾਕੇ
ਬੁੱੱਕਲ ਲੋਈ ਦੀ ਦੱਬੇ ਪੈਰੀਂ
ਆ ਗਿਆ Yamaha ਚੱਕ ਕੇ

ਦੱਬੇ ਪੈਰੀਂ ਬੁੱੱਕਲ ਲੋਈ ਦੀ
ਆ ਗਿਆ Yamaha ਚੱਕ ਕੇ
Fuse ਵੀ ਚੱਕਤਾ ਤੇਰੇ ਘਰ ਦਾ
ਲਾਕੇ ਚੱਪਲਾਂ ਆਇਆ

ਨੀ ਬਾਰੀ ਨੀ ਬਾਰੀ ਖੋਲ੍ਹ ਚੁਬਾਰੇ ਦੀ

ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ

ਨੀ ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹਕੇ ਪੌੜੀਆਂ ਆਇਆ
ਚੜ੍ਹਕੇ ਪੌੜੀਆਂ ਆਇਆ

ਓ ਚੋਰ ਚੋਰ ਲੈ ਪਿੰਡ ਵਿਚ ਹੋ ਗਈ
ਹੁੰਦੀਆਂ ਨੇ ਪੜਤਾਲਾਂ

ਵੇ ਸਾਰਾ ਟੱਬਰ ਵੈਲੀ ਸਾਡਾ
ਬਦਲ ਦੇਣਗੇ ਚਾਲਾਂ
ਵੇ ਸਾਰਾ ਟੱਬਰ ਵੈਲੀ ਸਾਡਾ
ਬਦਲ ਦੇਣਗੇ ਚਾਲਾਂ

ਓ ਕਾਲੀ ਕੁਰਤੀ ਤੰਗ ਵੱਖੀਆਂ ਤੋਂ
ਟਿਪ ਟਿਪ ਮੁੜ੍ਹਕਾ ਆਇਆ ਵੇ

ਵੇ ਮੁੜ ਜਾ ਤੂੰ ਮਿੱਤਰਾ
ਵੇ ਮੇਰਾ ਵਿੜਕਾਂ ਲੈਂਦਾ ਤਾਇਆ
ਵਿੜਕਾਂ ਲੈਂਦਾ ਤਾਇਆ

ਘਰੇ ਬੁਲਾਕੇ ਮੁੱਕਰੀ ਮੈਨੂੰ
ਭੈਣ ਸਾਹਿਬਾ ਦੀ ਜਾਪੇਂ
ਹੋ ਯਾਰਾਂ ਦੀ ਮਹਿਫ਼ਿਲ ਚੋਂ ਆਇਆ
ਕਰਕੇ ਸੌ ਸੌ ਸਿਆਪੇ
ਹੋ ਯਾਰਾਂ ਦੀ ਮਹਿਫ਼ਿਲ ਚੋਂ ਆਇਆ
ਕਰਕੇ ਸੌ ਸੌ ਸਿਆਪੇ
Plant ਵਰਗੀਏ ਤਪਦਾ ਸੀਨਾ
ਹੁਣ ਕਿਉਂ ਠਾਰ ਤੇ ਲਾਇਆ

ਨੀ ਬਾਰੀ ਖੋਲ੍ਹ ਚੁਬਾਰੇ ਦੀ
ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ

ਨੀ ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ
ਚੜ੍ਹ ਕੇ ਪੌੜੀਆਂ ਆਇਆ

ਵੇ ਫੇਰ ਕਿਸੇ ਦਿਨ ਜੁਗਤ ਬਣਾ ਲਊ
ਕਿਉਂ ਲੋਹੇ ਲਾਖੇ ਹੁੰਦਾ
ਚੱਕ ਲੋ ਧਰ ਲੋ ਕੂਕਾਂ ਪੈਂਦੀਆਂ
ਪਿੰਡ ਵਿਚ ਵੜ ਗਿਆ ਮੁੰਡਾ
ਵੇ ਚੱਕ ਲੋ ਧਰ ਲੋ ਕੂਕਾਂ ਪੈਂਦੀਆਂ
ਪਿੰਡ ਵਿਚ ਵੜ ਗਿਆ ਮੁੰਡਾ
ਡਾਂਗਾਂ ਚੱਕੀ ਫਿਰਦੇ ਲੋਕੀ
ਠੀਕਰੀ ਪਹਿਰਾ ਲਾਇਆ

ਵੇ ਮੁੜਜਾ ਹਾਣ ਦਿਆ
ਮੇਰਾ ਵਿੜਕਾਂ ਲੈਂਦਾ ਤਾਇਆ

ਵੇ ਮੁੜਜਾ ਤੂੰ ਮਿੱਤਰਾ
ਮੇਰਾ ਵਿੜਕਾਂ ਲੈਂਦਾ ਤਾਇਆ
ਵਿੜਕਾਂ ਲੈਂਦਾ ਤਾਇਆ
ਓ ਠੰਢ ਰੱਖ ਬੱਲੀਏ
ਗੱਲ ਗੱਲ ਉੱਤੇ ਖਾਂਦੀ ਕਿਉਂ ਐ ਡੋਲਾ

ਹੋ ਲੰਡੂ ਆਸ਼ਿਕ ਨਾ ਜਾਣੀ ਜੱਟ ਨੂੰ
ਚੱਕੂ ਘੜੇ ਤੋਂ ਕੌਲਾ
ਹੋ ਲੰਡੂ ਆਸ਼ਿਕ ਨਾ ਜਾਣੀ ਜੱਟ ਨੂੰ
ਚੱਕੂ ਘੜੇ ਤੋਂ ਕੌਲਾ

ਹੋ ਹੋਕੇ ਪੂਰਾ ਕਾਇਮ ਜਲੂਰੀਆ
ਭਰਕੇ Baretta ਲਿਆਇਆ
ਨੀ ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ
ਨੀ ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ
ਨੀ ਬਾਰੀ ਖੋਲ੍ਹ ਚੁਬਾਰੇ ਦੀ
ਮੈਂ ਚੜ੍ਹ ਕੇ ਪੌੜੀਆਂ ਆਇਆ

ਵੇ ਮੁੜ ਜਾ
ਚੜ੍ਹਕੇ ਪੌੜੀਆਂ
ਵੇ ਮੁੜ ਜਾ
ਚੜ੍ਹਕੇ ਪੌੜੀਆਂ
ਵੇ ਮੁੜ ਜਾ
ਚੜ੍ਹਕੇ ਪੌੜੀਆਂ ਆਇਆ

WRITERS

AMAN JALURIA

PUBLISHERS

Lyrics © IPRS

Share icon and text

Share


See A Problem With Something?

Lyrics

Other