ਮੈਂ ਨਹੀ ਜਾਣਾ ਖੇਡਿਆਂ ਦੇ, ਖਾਲੀ ਜੰਜ ਮੋਡ ਦੇ
ਹੋ ਮੈਂ ਨਹੀ ਜਾਣਾ ਖੇਡਿਆਂ ਦੇ ਖਾਲੀ ਜੰਜ ਮੋਡ ਦੇ
ਮੈਂ ਨਹੀ ਜਾਣਾ ਖੇਡਿਆਂ ਦੇ, ਖਾਲੀ ਜੰਜ ਮੋਡ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮੈਂ ਜੋਗੀ ਸੰਗ ਜੀਣਾ ਚਾਹੁੰਦੀ, ਮੈਂ ਜੋਗੀ ਸੰਗ ਮਰਨਾ
ਫੇਰ ਕਹੀ ਨਾ ਪੱਗ ਰੋਲ ਤੀ, ਮੈਂ ਡੋਲੀ ਨਹੀਂ ਚੜਣਾ
ਹੋ ਹੋ, ਮੈਂ ਜੋਗੀ ਸੰਗ ਜੀਣਾ ਚਾਹੁੰਦੀ, ਮੈਂ ਜੋਗੀ ਸੰਗ ਮਰਨਾ
ਫੇਰ ਕਹੀ ਨਾ ਪੱਗ ਰੋਲ ਤੀ, ਮੈਂ ਡੋਲੀ ਨਹੀਂ ਚੜਣਾ
ਸੈਦੇ ਨਾਲ ਨਿਕਾਹ ਤੂ ਪੜ੍ਹਾ ਦੇ ਕਿਸੇ ਹੋਰ ਦੇ
ਹੋ ਸੈਦੇ ਨਾਲ ਨਿਕਾਹ ਤੂ ਪੜ੍ਹਾ ਦੇ ਕਿਸੇ ਹੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮੇਰੇ ਕਰਕੇ ਘਰ ਤੇਰੇ ਵਿਚ, ਕੀਤੀ ਓਸ ਮਜ਼ਦੂਰੀ
ਕੀ ਹੋਯਾ ਜੇ ਚੋਰੀ ਚੋਰੀ, ਰਹੀ ਖਵੌਂਦੀ ਚੂਰੀ
ਮੇਰੇ ਕਰਕੇ ਘਰ ਤੇਰੇ ਵਿਚ, ਕੀਤੀ ਓਸ ਮਜ਼ਦੂਰੀ
ਕੀ ਹੋਯਾ ਜੇ ਚੋਰੀ ਚੋਰੀ, ਰਹੀ ਖਵੌਂਦੀ ਚੂਰੀ
ਤੇਰੇ ਉੱਤੇ ਗੱਲ ਸਾਰੀ, ਬਾਬੂਲੇ ਤੇ ਜ਼ੋਰ ਦੇ
ਤੇਰੇ ਉੱਤੇ ਗੱਲ ਸਾਰੀ, ਬਾਬੂਲੇ ਤੇ ਜ਼ੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮੈਂ ਜੋਗੀ ਦੀ, ਜੋਗੀ ਮੈਨੂ ਜਾਣੋ ਵਧ ਪ੍ਯਾਰਾ
ਮੇਰੇ ਕਰਕੇ ਲਾਲ ਓਸਨੇ ਛੱਡਿਆ ਤਖਤ ਹਜ਼ਾਰਾ
ਹੋ ਹੋ ਮੈਂ ਜੋਗੀ ਦੀ, ਜੋਗੀ ਮੈਨੂ ਜਾਣੋ ਵਧ ਪ੍ਯਾਰਾ
ਮੇਰੇ ਕਰਕੇ ਲਾਲ ਓਸਨੇ ਛੱਡਿਆ ਤਖਤ ਹਜ਼ਾਰਾ
ਕੱਟੀਏ ਨਾ ਖਾਂਬ ਕਿਸੇ ਪਿਹਲਾਂ ਪੌਂਦੇ ਮੋਰ ਦੇ
ਓ ਕੱਟੀਏ ਨਾ ਖਾਂਬ ਕਿਸੇ ਪਿਹਲਾਂ ਪੌਂਦੇ ਮੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ
ਮਾਏ ਨੀ ਮਾਏ ਮੈਨੂ ਜੋਗੀ ਨਾਲ ਤੋਰ ਦੇ