ਨਾ ਹੀ ਮੌਤ ਕੋਲੋਂ ਨਾ ਹੀ ਪਰਚੇ ਤੋਂ ਡਰਦੇ
ਕਰੇ ਇੱਕ ਪਾਸੇ ਅਸੀਂ ਜਿੱਥੇ ਅੜਦੇ
ਨਾ ਹੀ ਨਵਾਂ ਕੋਈ ਛਲਾਰੂ ਨਾ ਹੀ ਖੁੰਢ ਵੇਖਣਾ
ਕਦੋਂ ਹੋਜੇ ਤਾੜ ਤਾੜ ਨਾ ਭਰੋਸਾ ਪਲ ਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਜੇ ਸਾਡੇ ਚੁੱਲ੍ਹੇ ਨਾ ਮੱਚੇ ਨਾ ਤਾਂ ਇਹ ਮਹਿਲ ਨਾ ਕਰਨ
ਹੋ ਪੈਸਾ ਭਾਵੇਂ ਘੱਟ ਕੋਲੇ ਜਿਗਰਾ ਜ਼ਰੂਰੀ ਆ
ਕੀ ਫੂਕਣਾ ਜਵਾਨੀ ਨੂੰ ਕੋਈ ਵੱਟ ਜਾਵੇ ਘੂਰੀਆਂ
ਮਰਨਾ ਮਨਜ਼ੂਰ ਥੱਲੇ ਲੱਗ ਕੇ ਨੀ ਰਹਿ ਹੁੰਦਾ
ਕੱਟ ਲੈਣੀ ਜੇਲ੍ਹ ਪਰ ਜ਼ੁਲਮ ਨੀ ਸਹਿ ਹੁੰਦਾ
ਮੰਨੇ ਨਾ ਜ਼ਮੀਰ ਸਿਰੋਂ ਪਾਣੀ ਲੰਘ ਜੇ
ਕੱਢਣੀ ਆ ਗਾਲ ਪਰ ਚੁੱਪ ਨਹੀਓ ਰਹਿ ਹੁੰਦਾ
ਹੋ ਸਾਹਮਣੇ ਤਾਂ ਫਿਰ ਪਤਾ ਲੱਗ ਜੂ
ਸਿੰਘ ਫੱਸਿਆ ਤੇ ਕਦੋਂ ਕਿਹੜਾ ਰਾਹ ਮੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਛੱਡੇ ਨਾ ਜਵਾਕ ਹੱਥ ਪਾਇਆ ਵੱਡੇ ਖੁੰਢਾਂ ਨੂੰ
ਟਿੱਚ ਵੀ ਨਾ ਜਾਣਦਾ ਮੈਂ ਲੌਂਡਿਆਂ ਦੇ ਝੁੰਡਾਂ ਨੂੰ
ਹੱਥਾਂ ਵਿੱਚ ਲੋਹਾ ਤੇ ਵਪਾਰ ਇਸੇ ਕਾਮ ਦਾ
ਪਿੱਤਲ ਨਾਲ ਯਾਰੀ ਨਾ ਪਿਆਰ ਚਿੱਟੇ ਚੱਮਦਾ
ਦਿਨੇ ਲੱਕ ਨਾਲ਼ ਤੇ ਸਰਹਾਣੇ ਥੱਲੇ ਰਾਤ ਨੂੰ
ਹੌਂਸਲਾ ਇਹ ਹੁੰਦਾ ਜਿਵੇਂ ਨਾਲ ਖੜ੍ਹੇ ਥੰਮ੍ਹ ਦਾ
ਜਿਹਨੂੰ ਆ ਮਡੀਰ ਚਾਰੇ ਪਾਸੇ ਜਾਣਦੀ
ਗੱਗੂ ਸੱਜਣ ਸੁਣੀਦਾ ਮਾਨਸਾ ਦੇ ਵੱਲ ਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਕੋਈ ਵੀ ਆ ਮੂਹਰੇ ਪੈਰ ਪਿੱਛੇ ਨੀ ਉਹ ਪੱਟਦੇ
ਜੱਲਾਦਾਂ ਨਾਲੋਂ ਭੈੜਾ ਦਿਲ ਸੀਨੇ ਵਿੱਚ ਜੱਟ ਦੇ
ਹੱਥ ਪਾਉਣਾ ਦੂਰ ਮੇਰੇ ਲੰਘਦੇ ਨਾ ਕੋਲ ਦੀ
ਪਿੱਠ ਪਿੱਛੇ ਭਾਵੇਂ ਆ ਕਤੀੜ ਬੜੀ ਬੋਲਦੀ
ਝੋਟਾ ਜਮਦੂਤ ਦਾ ਜੋ ਰੁਕੇ ਨਾ ਪਲਾਜੇਯਾ ਤੇ
ਨਾ ਹੀ ਅੱਜ ਤੱਕ ਪਰਚੀ ਕਟਾਈ ਕਦੇ ਟੋਲ ਦੀ
ਬੰਨ੍ਹ ਲਾ ਕੇ ਅੱਜ ਤੱਕ ਨਹਿਰਾਂ ਰੁਕੀਆਂ
ਵਗਦੇ ਸਮੁੰਦਰਾਂ ਨੂੰ ਕੌਣ ਠੱਲ੍ਹਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਬਾਈ ਆਪਾਂ ਬਦਮਾਸ਼ੀ ਕਰਨੀ ਆ ਉਹ ਵੀ ਹਿੱਕ ਦੇ ਜ਼ੋਰ ਤੇ
ਇਸ ਖ਼ਾਤਰ ਸਾਹਮਣੀ ਹਿੱਕ ਚ ਵੀ ਜ਼ੋਰ ਚਾਹੀਦਾ
ਜੇਲ੍ਹਾਂ ਠਾਣਿਆਂ ਚ ਫੇਸ ਵੈਲਿਊ ਬਣਾ ਕੇ ਰੱਖੀ
ਕਰ ਕਰ ਖੰਡ ਦੁੱਕੀ ਤਿੱਕੀ ਦਬਕਾ ਕੇ
ਚਾਰ ਬੈਰਕਾਂ ਚ ਬੈਠੇ ਜਿਵੇਂ ਮਾਲਕ ਮਕਾਨ ਦੇ
ਸਿਰ ਕਤਲਾਂ ਦੇ ਕੇਸ ਤੇ ਵਪਾਰੀ ਪੱਕੇ ਜਾਣਦੇ
ਅਣਖੀ ਬੰਦੇ ਜੋ ਹੁੰਦੇ ਜੇਲ੍ਹਾਂ ਕੱਟਦੇ
ਮਰਦ ਬੰਦਾ ਜੋ ਥੱਲੇ ਲੱਗੇ ਨਾ ਰਕਾਨ ਦੇ
ਉਹਦੇ ਵਿੱਚ ਨਾਮ ਇਹਦਾ ਮੂਹਰੇ ਦੱਸਦੇ
ਹੋਇਆ ਲੁਧਿਆਣੇ ਸੀ ਜੋ ਵਾਕਾਂ ਕੱਲ ਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ
ਜੇ ਕਿਤੇ ਮਾਰਨ ਤੇ ਆ ਗਏ ਨੀ (ਆ ਆ)
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ (ਆ ਆ)
ਉਹ ਪਹੁੰਚ ਵੇਖਣੀ ਤੇ ਵੇਖਣਾ ਨੀ ਕਿਹਦਾ ਕਿੰਨਾ ਨਾਮ ਚੱਲਦਾ, ਆ ਆ