ਪਹਿਲਾ ਤਾ ਵੇ ਚੋਰੀ ਚੋਰੀ ਥੱਕ ਦਾ ਰਿਹਾ
ਫੇਰ ਦਿਲ ਕੱਢ ਮਨ ਚ ਰੱਖ ਦਾ ਰਿਹਾ
ਫ਼ੋਨ ਵੀ ਮੇਰਾ ਓਹਦੋਂ ਚੱਕ ਦਾ ਰਿਹਾ
ਪਰ ਬਾਅਦ ਵਿੱਚ ਮੇਰੇ ਨਾਲ ਚੰਗੀ ਨੀ ਕੀਤੀ
ਪੁੱਛ ਤਾ ਸੀ ਮੇਰੇ ਤੇ ਕਿ ਕਿ ਬੀਤੀ
ਚੱਕ ਦਾ ਏ ਫਾਇਦਾ ਪਾਕੇ ਜਾਲ ਤੂੰ
ਕਿ ਯਾਦ ਆਗੀ ਮੈਂ ਦੁਬਾਰਾ ਤਾਹੀ ਪੁੱਛੇ ਹਾਲ ਤੂੰ
ਜਿਹੜਾ ਕਰਦਾ ਏ ਹੁਣ ਅੱਧੀ ਰਾਤ ਕਾਲ ਤੂੰ
ਦਿਮਾਗ ਵਰਤ ਕੇ ਥੋੜ ਗਿਆ ਦਿਲ ਵੇ
ਹੋਰਾਂ ਨਾਲ ਨਾ ਕਰੀ ਜੋ ਕੀਤੀ ਸਾਡੇ ਨਾਲ ਤੂੰ
ਜੇ ਪਹਿਲਾ ਹੀ ਪਤਾ ਹੁੰਦਾ ਵੇ ਤੂੰ ਕਰਨਾ ਸੀ ਯੂਜ਼ ਮੈਨੂੰ
ਲਗਣ ਤੋਂ ਪਹਿਲਾਂ ਹੀ ਮੈਂ ਕਰ ਦਿੰਦੀ ਰਿਫਿਊਜ਼ ਤੈਨੂੰ
ਇਕ ਉਮਰ ਨਿਆਣੀ ਉੱਤੋ ਪਹਿਲਾ ਪਿਆਰ ਸੀ
ਲੋੜ ਜੱਦ ਪਈ ਤੇਰੀ ਤੂੰ ਫਰਾਰ ਸੀ
ਦੇਵੇ ਨਾ ਜਵਾਬ ਮੇਰੇ ਸਵਾਲ ਨੂੰ
ਪੁੱਛ ਦੀ ਸੀ ਕਿੱਥੇ ਗੱਲ ਦਿੰਦਾ ਟਾਲ ਤੂੰ
ਕਿ ਯਾਦ ਆਗੀ ਮੈਂ ਦੁਬਾਰਾ ਤਾਹੀ ਪੁੱਛੇ ਹਾਲ ਤੂੰ
ਜਿਹੜਾ ਕਰਦਾ ਏ ਹੁਣ ਅੱਧੀ ਰਾਤ ਕਾਲ ਤੂੰ
ਦਿਮਾਗ ਵਰਤ ਕੇ ਥੋੜ ਗਿਆ ਦਿਲ ਵੇ
ਹੋਰਾਂ ਨਾਲ ਨਾ ਕਰੀ ਜੋ ਕੀਤੀ ਸਾਡੇ ਨਾਲ ਤੂੰ
ਯਾਰਾਂ ਨੂੰ ਵੀ ਸੱਚ ਦੱਸੀ ਤੂੰ ਹੀ ਥੋੜੀ ਯਾਰੀ ਅੱਕੇ ਨੇ
ਸਕਰੀਨਸ਼ਾਟ ਚੈਟਾਂ ਦੇ ਮੈਂ ਅੱਜ ਵੀ ਸਾਂਭ ਰੱਖੇ ਨੇ
ਬਦਨਾਮ ਮੈਨੂੰ ਲੈਕੇ ਮੇਰਾ ਨਾਮ ਨਾ ਕਰੀ
ਦੇਖੀ ਕਿੱਥੇ ਮੇਰੇ ਤੇ ਬਲੇਮ ਨਾ ਕਰੀ
ਚਾਲਾਂ ਖੇਡ ਗਿਆ ਵੇ ਮੇਰੇ ਨਾਲ ਤੂੰ
ਜੱਦ ਗੈਰੀ ਸਿੱਧੂ ਬਦਲੀ ਸਿ ਚਾਲ ਤੂੰ
ਕਿ ਯਾਦ ਆਗੀ ਮੈਂ ਦੁਬਾਰਾ ਤਾਹੀ ਪੁੱਛੇ ਹਾਲ ਤੂੰ
ਜਿਹੜਾ ਕਰਦਾ ਏ ਹੁਣ ਅੱਧੀ ਰਾਤ ਕਾਲ ਤੂੰ
ਦਿਮਾਗ ਵਰਤ ਕੇ ਥੋੜ ਗਿਆ ਦਿਲ ਵੇ
ਹੋਰਾਂ ਨਾਲ ਨਾ ਕਰੀ ਜੋ ਕੀਤੀ ਸਾਡੇ ਨਾਲ ਤੂੰ
ਕਿ ਯਾਦ ਆਗੀ ਮੈਂ ਦੁਬਾਰਾ ਤਾਹੀ ਪੁੱਛੇ ਹਾਲ ਤੂੰ
ਜਿਹੜਾ ਕਰਦਾ ਏ ਹੁਣ ਅੱਧੀ ਰਾਤ ਕਾਲ ਤੂੰ
ਦਿਮਾਗ ਵਰਤ ਕੇ ਥੋੜ ਗਿਆ ਦਿਲ ਵੇ
ਹੋਰਾਂ ਨਾਲ ਨਾ ਕਰੀ ਜੋ ਕੀਤੀ ਸਾਡੇ ਨਾਲ ਤੂੰ